ਜਲੰਧਰ : ਸਿਹਤ ਵਿਭਾਗ ਵੱਲੋਂ ਟੀ.ਬੀ.ਦੀ ਬਿਮਾਰੀ ਦੀ ਰੋਕਥਾਮ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ(
ਰਾਸ਼ਟਰੀ ਟੁਬਰੋਲੋਸਿਸ ਈਲਿਮੀਨੇਸ਼ਨ ਪ੍ਰੋਗਰਾਮ (ਅੇੈਨ.ਟੀ.ਈ.ਪੀ.) ਪ੍ਰੋਗਰਾਮ ਦੇ ਅਧੀਨ ਸਿਵਲ ਸਰਜਨ ਡਾ. ਗੁਰਿੰਦਰ ਕੌਰ
ਚਾਵਲਾ ਵੱਲੋਂ ਏ.ਸੀ.ਐਫ. ( ਐੇਕਟਿਵ ਕੇਸ ਫਾਂਈਡਿੰਗ ) ਸਕੀਮ ਦੀ ਸ਼ੁਰਆਤੂ ਮੌਕੇ 15 ਟੀਮਾਂ ਅਤੇ 18 ਵਲੰਟੀਅਰਾਂ
ਨੂੰ ਹਰੀ ਝੰਡੀ ਦੇ ਕੇ ਟੀ.ਬੀ. ਰੋਗ ਸੰਬੰਧੀ ਜਨ ਜਾਗਰੂਕਤਾ ਫੈਲਾਉਣ ਅਤੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਲਈ ਸ਼ਹਿਰ
ਦੇ ਵੱਖ ਵੱਖ ਖੇਤਰਾਂ ਲਈ ਰਵਾਨਾ ਕੀਤਾ ਗਿਆ।ਇਸ ਮੁਹਿੰਮ ਵਿੱਚ ਸਵੈ ਸੇਵੀ ਜੱਥੇਬੰਦੀ ਵਰਲਡ ਹੈਲਥ ਪਾਰਟਨਰ ਦਾ
ਸਹਿਯੋਗ ਵੀ ਲਿਆ ਜਾ ਰਿਹਾ ਹੈ ।
ਇਸ ਮੌਕੇ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਪੰਜਾਬ ਸਰਕਾਰ
ਵੱਲੋਂ ਆਮ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ ।ਸਰਕਾਰ ਪੰਜਾਬ ਨੂੰ ਟੀ.ਬੀ.
ਮੁਕਤ ਸੂਬਾ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ । ਡਾ. ਚਾਵਲਾ ਨੇ ਏ.ਸੀ.ਐਫ. ( ਐੇਕਟਿਵ ਕੇਸ ਫਾਈਡਿੰਗ ) ਸਕੀਮ
ਅਧੀਨ ਕੰਮ ਕਰ ਰਹੀਆ ਟੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟੀਮਾਂ 10 ਫਰਵਰੀ 2020 ਤੋਂ 20 ਫਰਵਰੀ 2020
ਤੱਕ ਜਲੰਧਰ ਸ਼ਹਿਰ ਦੇ ਵੱਖ ਵੱਖ ਖੇਤਰਾਂ ਭਾਰਗੋ ਕੈਪ , ਪਿਸ਼ੋਰੀ ਮਹੱਲਾ, ਅਜਾਦ ਨਗਰ, ਮੰਗੂ ਬਸਤੀ , ਸੰਤ ਨਗਰ,
ਇੰਡਸਟਰੀਅਲ ਏਰੀਆ , ਗਾਂਧੀ ਕੈਂਪ, ਆਵਾ ਮੁਹੱਲਾ ਬਸਤੀ ਦਾਨਿਸ਼ਮੰਦਾਂ , ਮਿੱਠੂ ਬਸਤੀ, ਬਸਤੀ ਨੌ , ਚੰਡੀਗੜ
ਮੁਹੱਲਾ, ਬਸਤੀ ਗੁਜਾਂ , ਬਸਤੀ ਬਾਵਾ ਖੇਲ, ਕਾਜੀ ਮੰਡੀ , ਸੰੰਤੋਖ ਪੁਰਾ, ਲੰਮਾ ਪਿੰਡ, ਸੰਤੋਸ਼ੀ ਨਗਰ , ਕਿਸ਼ਨਪੁਰਾ ਵਿੱਚ
ਘਰ ਘਰ ਜਾ ਕੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨਗੀਆਂ ਅਤੇ ਤਪਦਿਕ ਰੋਗ ਦੇ ਸ਼ੱਕੀ ਮਰੀਜ਼ਾਂ ਦੀ ਸ਼ਨਾਖਤ ਕਰਨਗੀਆਂ
ਜਿਨ੍ਹਾਂ ਦਾ ਬਲਗਮ ਟੈਸਟ ਕਰਵਾਉਣ ਤੋਂ ਬਾਅਦ ਤਪਦਿਕ ਰੋਗ ਹੋਣ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦਾ ਇਲਾਜ ਸ਼ੁਰੂ ਕੀਤਾ
ਜਾਵੇਗਾ । ਹਰ ਟੀਮ ਰੋਜ਼ਾਨਾ 30 ਤੋਂ 40 ਘਰਾਂ ਵਿੱਚ ਜਾਵੇਗੀ ।ਡਾ. ਚਾਵਲਾ ਨੇ ਕਿਹਾ ਕਿ ਭਾਰਤ ਸਰਕਾਰ ਦਾ ਦੇਸ਼ ਨੂੰ ਸੰਨ
2025 ਤੱਕ ਤਪਦਿਕ ਮੁਕਤ ਭਾਰਤ ਬਣਾਉਣ ਦਾ ਉਦੇਸ਼ ਹੈ ।ਸਰਕਾਰ ਵੱਲੋਂ ਟੀ.ਬੀ. ਦੇ ਮਰੀਜ਼ਾਂ ਨੂੰ 500/- ਰੁਪਏ
ਮਾਸਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਟੀ.ਬੀ ਦੀ ਬਿਮਾਰੀ ਨੂੰ ਖਤਮ ਕਰਨ ਲਈ ਸਾਨੂੰ ਸਾਰਿਆਂ ਨੂੰ
ਇੱਕਠੇ ਹੋ ਕੇ ਉਪਰਾਲੇ ਕਰਨ ਲਈ ਅੱਗੇ ਆਉਣ ਦੀ ਲੋੜ ਹੈ।ਸਿਵਲ ਸਰਜਨ ਵੱਲੋਂ ਟੀਮਾਂ ਨੂੰ ਆਪਣਾ ਕੰਮ ਪੂਰੀ
ਇਮਾਨਦਾਰੀ , ਮਿਹਨਤ ਅਤੇ ਲਗਨ ਨਾਲ ਕਰਨ ਦੀ ਹਦਾਇਤ ਕੀਤੀ ਗਈ ।ਉਨ੍ਹਾਂ ਵੱਲੋਂ ਟੀਮਾਂ ਨੂੰ ਝੁੱਗੀ-ਝੌਂਪੜੀ , ਸਲੱਮ
ਖੇਤਰਾਂ ਵਿੱਚ ਰਹਿ ਰਹੇ ਆਮ ਲੋਕਾਂ ਅਤੇ ਨਵ-ਨਿਰਮਾਣ ਅਧੀਨ ਇਮਾਰਤਾਂ ਵਿੱਚ ਕੰਮ ਕਰ ਰਹੇ ਪਰਿਵਾਰਾਂ ਵੱਲ ਵਿਸ਼ੇਸ਼ ਧਿਆਨ
ਦੇਣ ਦੀ ਹਦਾਇਤ ਵੀ ਕੀਤੀ ਗਈ । ਇਸ 12 ਦਿਨ ਚੱਲਣ ਵਾਲੀ ਇੰਨਸੈਨਟਿਵ ਬੇਸਡ ਗਤੀਵਿਧੀ ਦੌਰਾਨ ਲੱਗਭੱਗ 1 ਲੱਖ ਦੀ ਆਬਾਦੀ
ਨੂੰ ਕਵਰ ਕੀਤਾ ਜਾਵੇਗਾ ਅਤੇ ਟੀਮਾਂ ਨੂੰ ਟੀ.ਬੀ. ਰੋਕਥਾਮ ਲਈ ਕੀਤੀ ਗਈ ਕਾਰਗੁਜ਼ਾਰੀ ਅਨੁਸਾਰ ਪ੍ਰੇਰਕ ਰਾਸ਼ੀ ਵੀ ਦਿੱਤੀ
ਜਾਵੇਗੀ ।
ਇਸ ਮੌਕੇ ਜਿਲ੍ਹਾ ਟੀ.ਬੀ. ਅਫਸਰ ਡਾ ਰਾਜੀਵ ਸ਼ਰਮਾ ਨੇ ਕਿਹਾ ਕਿ ਟੀ.ਬੀ ਹੋਣਾ ਕੋਈ ਸਰਾਪ ਨਹੀਂ ਹੈ , ਸਗੋਂ ਇਸ
ਦਾ ਇਲਾਜ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਰੋਗ ਨਾਲ ਪੀੜਿਤ ਮਰੀਜ ਆਪਣੇ ਇਲਾਜ ਦੌਰਾਨ ਦਵਾਈ ਦਾ ਕੋਰਸ ਅਧੂਰਾ ਨਾ ਛੱਡਣ ,
ਇਲਾਜ ਅਧੂਰਾ ਛੱਡਣ ਦੀ ਸੂਰਤ ਵਿੱਚ ਇਹ ਬਿਮਾਰੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ ।ਤਪਦਿਕ ਦੇ ਲੱਛਣਾਂ ਸਬੰਧੀ ਜਾਣਕਾਰੀ
ਦਿੰਦਿਆਂ ਉਨ੍ਹਾਂ ਕਿਹਾ ਕਿ ਦੋ ਹਫਤੇ ਤੋਂ ਜਿਆਦਾ ਖਾਂਸੀ, ਭਾਰ ਦਾ ਘੱਟਣਾ, ਭੁੱਖ ਨਾ ਲੱਗਣਾ ਅਤੇ ਸ਼ਾਮ ਨੂੰ
ਹਲਕਾ – ਹਲਕਾ ਬੁਖਾਰ ਰਹਿਣਾ ਆਦਿ ਟੀ.ਬੀ ਦੀ ਬਿਮਾਰੀ ਦੇ ਲੱਛਣ ਹਨ।ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਟੀ.ਬੀ ਦੀ ਬਿਮਾਰੀ ਦੇ
ਲੱਛਣ ਮਹਿਸੂਸ ਹੋਣ ਤਾਂ ਤੁਰੰਤ ਆਪਣੀ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਮਰੀਜ ਦੀ ਜਾਂਚ ਜਿਵੇਂ ਕਿ ਐਕਸ-ਰੇ,
ਬਲਗਮ ਜਾਂਚ ਆਦਿ ਲੋੜੀਂਦੇ ਟੈਸਟ ਕਰਵਾਏ ਜਾ ਸਕਣ ਅਤੇ ਟੀ.ਬੀ. ਰੋਗ ਤੋਂ ਮੁਕਤੀ ਲਈ ਇਲਾਜ ਸ਼ੁਰੂ ਕੀਤਾ ਜਾ ਸਕੇ ।ਟੀ.ਬੀ ਦੀ
ਬਿਮਾਰੀ ਦੀ ਜਾਂਚ ਲਈ ਜਿਲ੍ਹਾ ਜਲੰਧਰ ਵਿਖੇ 12 ਟਰੀਟਮੈਂਟ ਯੂਨਿਟ ਸਥਾਪਿਤ ਕੀਤੇ ਹੋਏ ਹਨ, ਜਿਥੇ ਟੀ.ਬੀ ਦੇ ਸ਼ੱਕੀ ਮਰੀਜਾਂ ਦੀ
ਬਲਗਮ ਜਾਂਚ ਅਤੇ ਟੀ.ਬੀ ਦੀ ਬਿਮਾਰੀ ਤੋਂ ਪੀੜਤ ਮਰੀਜਾਂ ਦਾ ਮੁਫ਼ਤ ਇਲਾਜ਼ ਕੀਤਾ ਜਾਂਦਾ ਹੈ। ਇਸ ਮੌਕੇ ਡਾ. ਸੀਮਾ ਜ਼ਿਲ੍ਹਾ
ਟੀਕਾਕਰਨ ਅਫਸਰ , ਨੀਲਮ ਕੁਮਾਰੀ ਡਿਪਟੀ ਐਮ.ਈ.ਆਈ .ਓ, ਅਤੇ ਐਨ.ਟੀ.ਈ.ਪੀ. ਅਧੀਨ ਸਿਹਤ ਸੇਵਾਵਾਂ ਦੇ ਰਿਹਾ
ਸਟਾਫ ਵੀ ਹਾਜਰ ਸਨ।