ਜਲੰਧਰ : ਪੁਰਾਤਨ ਅਤੇ ਅਜੋਕੇ ਯੁੱਗ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਧੰਨ ਧੰਨ ਸ਼ਹੀਦ ਬਾਬਾ ਬਚਿੱਤਰ ਸਿੰਘ ਗਤਕਾ ਅਖਾੜਾ ਅਤੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਸੇਵਾ ਮਿਸ਼ਨ ਵੱਲੋਂ ਜੋ ਮੁਹੱਲਾ ਨਿਹੰਗ ਸਿੰਘਾ ਸਜਾਏ ਗਏ ਹਨ ਅਤੇ ਜੋ ਗੁਰਦੁਆਰਾ ਗੁਰੂ ਅਰਜਨ ਨਗਰ ਬਸਤੀ ਮਿੱਠੂ ਤੋਂ ਆਰੰਭ ਹੋ ਕੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਜਦੋਂ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁਹੱਲੇ ਵਿਖੇ ਪਹੁੰਚਿਆ ਤਾਂ ਸਿੱਖ ਤਾਲਮੇਲ ਕਮੇਟੀ ਵੱਲੋਂ ਮਹੱਲਾ ਨਿਹੰਗ ਸਿੰਘਾਂ ਵਿੱਚ ਸ਼ਾਮਲ ਸੰਗਤਾਂ ਲਈ ਪੈਟੀ ਅਤੇ ਠੰਢੇ ਜਲ ਦੇ ਲੰਗਰ ਲਗਾਏ ਗਏ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸਿੱਖ ਆਗੂਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ ਲੰਗਰ ਦੀ ਸੇਵਾ ਕਰਨ ਵਾਲੇ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਹਰਪ੍ਰੀਤ ਸਿੰਘ ਸੋਨੂੰ ਗੁਰਵਿੰਦਰ ਸਿੰਘ ਸਿੱਧੂ ਵਿੱਕੀ ਖਾਲਸਾ ਬਸਤੀ ਮਿੱਠੂ ਹਰਵਿੰਦਰ ਸਿੰਘ ਚਿਟਕਾਰਾ ਹਰਪਾਲ ਸਿੰਘ ਪਾਲੀ ਚੱਢਾ ਹਰਪ੍ਰੀਤ ਸਿੰਘ ਰੋਬਿਨ ਗੁਰਦੀਪ ਸਿੰਘ ਲੱਕੀ ਲਖਬੀਰ ਸਿੰਘ ਲੱਕੀ ਹਰਵਿੰਦਰ ਸਿੰਘ ਪਰੂਥੀ ਗੁਰਜੀਤ ਸਿੰਘ ਸ਼ਤਨਾਮੀਆ ਗੁਰਦੇਵ ਸਿੰਘ ਗੋਲਡੀ ਭਾਟੀਆ ਅਵਤਾਰ ਸਿੰਘ ਹਰਜਿੰਦਰ ਸਿੰਘ ਉਬਰਾਏ ਸੁਰਜੀਤ ਸਿੰਘ ਰਾਠੋਰ ਪ੍ਰਬਜੋਤ ਸਿੰਘ ਖਾਲਸਾ ਅਮਰਜੀਤ ਸਿੰਘ ਗੁਰਦੇਵ ਨਗਰ ਚਰਨਜੀਤ ਸਿੱਘ ਸੇਠੀ ਆਦਿ ਸਾਮਿਲ ਸਨ।