ਫਗਵਾੜਾ 26 ਅਗਸਤ (ਸ਼ਿਵ ਕੋੜਾ) ਗਜਟਿਡ ਅਤੇ ਨਾਨ ਗਜਟਿਡ ਐਸ.ਸੀ.ਬੀ.ਸੀ. ਇੰਪਲਾਈਜ ਵੈਲਫੇਅਰ ਫੈਡਰੇਸ਼ਨ ਕਪੂਰਥਲਾ ਇਕਾਈ ਦੇ ਪ੍ਰਧਾਨ ਸਤਵੰਤ ਟੂਰਾ ਨੇ ਕਿਹਾ ਕਿ ਸਰਬ ਸਿੱਖਿਆ ਅਭਿਆਨ ਅਧੀਨ ਪੰਜਾਬ ਸਰਕਾਰ ਦੇ ਬਲਾਕ ਅਤੇ ਜਿਲ•ਾ ਸਿੱਖਿਆ ਦਫਤਰਾਂ ਵਿਚ ਕੰਮ ਕਰਦੇ ਲੇਖਾਕਾਰ, ਡਾਟਾ ਐਂਟਰੀ, ਓਪਰੇਟਰ, ਲੀਗਲ ਐਡਵਾਈਜਰ, ਜੇ.ਈ., ਡੀ.ਐਸ.ਈ., ਐਮ.ਆਈ.ਐਸ. ਕੋਆਰਡੀਨੇਟਰ, ਏ.ਪੀ.ਸੀ. ਜਨਰਲ ਅਤੇ ਏ.ਪੀ.ਸੀ. ਫਾਈਨਾਂਸ ਆਦਿ ਜੋ ਕਿ ਲਗਭਗ 15 ਸਾਲ ਤੋਂ ਸੇਵਾ ਨਿਭਾ ਰਹੇ ਹਨ, ਉਹਨਾਂ ਨਾਲ ਸਿੱਖਿਆ ਵਿਭਾਗ ਮਤਰਈ ਮਾਂ ਵਾਲਾ ਸਲੂਕ ਕਰ ਰਿਹਾ ਹੈ।  ਫੈਡਰੇਸ਼ਨ ਆਗੂਆਂ ਬਨਵਾਰੀ ਸੁਲਤਾਨਪੁਰ, ਮਨਜੀਤ ਗਾਟ ਅਤੇ ਗਿਆਨ ਚੰਦ ਵਾਹਦ ਨਾਲ ਆਨ ਲਾਈਨ ਮੀਟਿੰਗ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਕ ਪਾਸੇ ਸਕੂਲਾਂ ਵਿਚ ਹਜਾਰਾਂ ਕਲੈਰਿਕਲ ਸਟਾਫ ਦੀਆਂ ਅਸਾਮੀਆਂ ਖਾਲੀ ਹਨ ਪਰ ਬਾਵਜੂਦ ਇਸ ਦੇ ਕੱਚੇ ਮੁਲਾਜਮਾ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜਿਸ ਤਰ•ਾਂ ਸਰਬ ਸਿੱਖਿਆ ਅਭਿਆਨ ਅਧੀਨ ਕੰਮ ਕਰਦੇ ਪ੍ਰਿੰਸੀਪਲ ਅਤੇ ਵੱਖ ਵੱਖ ਕੇਡਰ ਦੇ ਅਧਿਆਪਕਾਂ ਨੂੰ ਸਰਕਾਰ ਵਲੋਂ ਸਿੱਖਿਆ ਵਿਭਾਗ ਵਿਚ ਪੱਕਾ ਕਰ ਦਿੱਤਾ ਗਿਆ ਹੈ। ਇਸੇ ਤਰ•ਾਂ ਕਲੈਰਿਕਲ ਸਟਾਫ ਨੂੰ ਵੀ ਪੱਕਾ ਕਰਨਾ ਚਾਹੀਦਾ ਹੈ। ਟੂਰਾ ਨੇ ਕਿਹਾ ਕਿ ਕਰਮਚਾਰੀ ਸਾਰੀ ਪ੍ਰਕ੍ਰਿਆ, ਭਰਤੀ ਦੇ ਨਿਯਮਾ ਤਹਿਤ ਨੌਕਰੀ ਤੇ ਹਾਜਰ ਹੋਏ ਹਨ ਅਤੇ ਇਹਨਾਂ ਦੀ ਯੋਗਤਾ ਵੀ ਪੂਰੀ ਹੈ। ਫਿਰ ਵੀ ਰੈਗੁਲਰ ਭਰਤੀ ਵਜੋਂ ਸ਼ਾਮਲ ਨਾ ਕਰਨਾ ਦੱਸਦਾ ਹੈ ਕਿ ਇਹ ਸਰਕਾਰ ਮੁਲਾਜਮ ਵਿਰੋਧੀ ਹੈ। ਉਹਨਾਂ ਸੂਬਾ ਸਰਕਾਰ ਤੋਂ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਸੜਕਾਂ ਉੱਪਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।