
ਚੰਡੀਗੜ੍ਹ
ਜਲਾਲਾਬਾਦ ਤੋਂ ਚੋਣ ਹਾਰਨ ਮਗਰੋਂ ਸੁਖਬੀਰ ਬਾਦਲ ਕੀ ਹੁਣ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਗੇ? ਇਹ ਸਵਾਲ ਅਸੀਂ ਇਸ ਲਈ ਕਰ ਰਹੇ ਹਾਂ, ਕਿਉਂਕਿ ਪੰਥ ਰਤਨ ਨਾਲ ਸਨਮਾਨੇ ਗਏ ਗੁਰਚਰਨ ਸਿੰਘ ਟੌਹੜਾ ਦੇ ਦੋਹਤੇ ਅਤੇ ਅਕਾਲੀ ਲੀਡਰ ਹਰਿੰਦਰਪਾਲ ਸਿੰਘ ਟੌਹੜਾ ਵਲੋਂ ਸੁਖਬੀਰ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਦੀ ਰਿਪੋਰਟ ਮੁਤਾਬਿਕ, ਸੁਖਬੀਰ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਨੂੰ ਸਿਰਫ਼ 4 ਸੀਟਾਂ ਹੀ ਪੰਜਾਬ ਵਿੱਚੋਂ ਮਿਲੀਆਂ ਅਤੇ ਅਕਾਲੀ ਲੀਡਰ ਟੌਹੜਾ ਪੰਜਾਬ ਦੇ ਅੰਦਰ ਅਕਾਲੀ ਦਲ ਦੀ ਹੋਈ ਹਾਰ ਦਾ ਜਿੰਮਾ ਸੁਖਬੀਰ ਬਾਦਲ ਸਿਰ ਮੜ ਕੇ, ਅਸਤੀਫ਼ੇ ਦੀ ਮੰਗ ਕਰ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ, ਲਗਾਤਾਰ ਦੂਜੀ ਵਾਰ ਪੰਜਾਬ ਵਿੱਚੋਂ ਅਕਾਲੀ ਦਲ ਦੀ ਹਾਰ ਹੋਣਾ, ਮਤਲਬ ਸਾਫ਼ ਹੈ ਕਿ, ਅਕਾਲੀ ਦਲ ਦਾ ਬਾਦਲਾਂ ਨੇ ਬੇੜਾ ਗਰਕ ਕਰ ਦਿੱਤਾ ਹੈ। ਚੋਣਾ ਵਿੱਚ ਕਰਾਰੀ ਹਾਰ ਮਿਲਣ ਤੋਂ ਬਾਅਦ ਸੁਖਬੀਰ ਬਾਦਲ ਕੋਲੋਂ ਹਰਿੰਦਰਪਾਲ ਸਿੰਘ ਟੌਹੜਾ ਨੇ ਅਸਤੀਫ਼ਾ ਮੰਗਿਆ ਹੈ
ਕੀ ਸੁਖਬੀਰ ਬਾਦਲ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪ੍ਰਧਾਨਗੀ ਦੀ ਕੁਰਸੀ ਛੱਡਦੇ ਹਨ ਜਾਂ ਨਹੀਂ? ਵੈਸੇ, ਇਹ ਤਾਂ ਆਉਣ ਵਾਲਾ ਵੇਲਾ ਹੀ ਦੱਸੇਗਾ ਕਿ ਕੀ ਬਣਦੈ