ਜਲੰਧਰ(10 ਅਪ੍ਰੈਲ)ਜਲੰਧਰ ਦੀਆਂ ਐਨ ਜਿਓ ਸੰਸਥਾਵਾਂ ਜਿਸ ਵਿੱਚ ਸੁਰਭੀ ਕਲੱਬ, ਆਗਾਜ਼ ਕਲੱਬ ਆਦਿ ਦੇ ਮੈਂਬਰਾਂ ਨੇ ਅੱਜ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਦੇ ਧਿਆਨ ਵਿੱਚ ਲੈ ਕੇ ਆਂਦਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਕਰੋਨਾ ਮਰੀਜਾਂ ਦਾ ਇਲਾਜ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ਤੇ ਕਰਨ ਨਾਲ ਸੂਬੇ ਵਿੱਚ ਸਤਿੱਥ ਪ੍ਰਾਈਵੇਟ ਹਸਪਤਾਲ ਕਰੋਨਾ ਮਰੀਜ਼ਾਂ ਨੂੰ ਇਲਾਜ ਦਾ ਇਲਾਜ ਕਰਨ ਲਈ ਭਾਰੀ ਰਕਮਾਂ ਵਸੂਲ ਕਰ ਰਹੇ ਨੇ ਜਿਸ ਕਾਰਨ ਸੂਬੇ ਵਿੱਚ ਕਰੋਨਾ ਮਰੀਜਾਂ ਦਾ ਇਲਾਜ਼ ਪ੍ਰਾਈਵੇਟ ਹਸਪਤਾਲਾਂ ਤੌ ਕਰਵਾ ਰਹੇ ਮਰੀਜਾਂ ਦੇ ਵਾਰਿਸਾਂ ਵਿੱਚ ਹਾਹਾਕਾਰ ਮੱਚ ਗਈ ਹੈ ਕਿਉਂਕਿ ਦਿੱਲੀ ਸਰਕਾਰ ਵਲੋਂ ਇਸ ਸੰਬੰਧੀ ਕਰੋਨਾ ਮਰੀਜਾਂ ਦੇ ਇਲਾਜ ਲਈ ਨਿਸਚਿਤ ਕੀਤੀ ਰਕਮ ਪੰਜਾਬ ਵਿੱਚ ਲਾਗੂ ਰੇਟਾ ਤੌ ਕਈ ਗੁਣਾਂ ਜਿਆਦਾ ਹੈ।
ਸ ਸਰਬਜੀਤ ਸਿੰਘ ਮੱਕੜ ਨੇ ਐਨ ਜਿਓਸ ਦੇ ਮੈਂਬਰਾਂ ਦੀ ਗੱਲ ਸੁਣਨ ਉਪਰੰਤ ਅੱਜ ਇੱਥੇ ਇੱਕ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਲੀ ਸਰਕਾਰ ਦੀ ਨਕਲ ਤਾਂ ਕਰ ਲਈ ਹੈ ਪਰ ਇਸ ਸੰਬੰਧੀ ਅਕਲ ਨਹੀਂ ਵਰਤੀ ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਇੱਕ ਗਰੀਬ ਸੂਬਾ ਹੈ ਜਦ ਕਿ ਇਸ ਦੇ ਮੁਕਾਬਲੇ ਦਿੱਲੀ ਇੱਕ ਅਮੀਰ ਸਟੇਟ ਉਹਨਾਂ ਇਹ ਵੀ ਕਿਹਾ ਕੇ ਦਿੱਲੀ ਸਰਕਾਰ ਵਲੋਂ ਕਰੋਨਾ ਦੇ ਮਰੀਜ਼ਾਂ ਦਾ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ਼ ਕਾਰਵਉਣ ਲਈ ਨਿਸਚਤ ਕੀਤੇ ਰੇਟ ਪੰਜਾਬ ਵਿੱਚ ਨਿਸਚਿਤ ਕੀਤੇ ਰੇਟਾ ਨਾਲੋਂ ਕਈ ਗੁਣਾ ਵੱਧ ਹਨ ਉਹਨਾਂ ਦੱਸਿਆ ਕਿ ਸੂਬੇ ਵਿੱਚ ਦਿੱਲੀ ਦੀ ਤਰਜ਼ ਤੇ ਲਾਗੂ ਹੋਣ ਤੌ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਬਿਨਾਂ ਵੈਂਟੀਲੇਟਰ ਦੇ ਕਮਰਾ 3000 ਤੌ 5000 ਅਤੇ ਇਸੇ ਤਰਾਂ ਵੈਂਟੀਲੇਟਰ ਸਮੇਤ ਕਮਰਾ ਪ੍ਰਤੀਦਿਨ 5000 ਤੌ 7000 ਤੱਕ ਮਿਲ ਜਾਂਦਾ ਸੀ ਜਦ ਕਿ ਹੁਣ ਦਿੱਲੀ ਦੀ ਤਰਜ਼ ਤੇ ਲਾਗੂ ਹੋਣ ਨਾਲ ਪ੍ਰਾਈਵੇਟ ਹਸਪਤਾਲ ਵਿੱਚ ਕਮਰਿਆਂ ਦੇ ਰੇਟ ਕਈ ਗੁਣਾ ਵਧਾ ਦਿੱਤੇ ਹਨ ਜਿਵੇਂ ਬਿਨਾ ਓਕਸੀਜਨ ਦੇ ਕਮਰਾ 8000 ਰੁਪਏ ,ਓਕਸੀਜਨ ਗੈਸ ਵਾਲਾ ਕਮਰਾ 15000 ਹਜ਼ਾਰ ਰੁਪਏ ਅਤੇ ਇਸੇ ਤਰਾਂ ਵੈਂਟੀਲੇਟਰ ਕਮਰੇ ਪ੍ਰਤੀਦਿਨ ਰੇਟ 18000 ਰੁਪਏ ਤੱਕ ਹੋ ਗਏ ਹਨ, ਜੋ ਕਿ ਆਮ ਲੋਕਾਂ ਦੀ ਪਹੁੰਚ ਤੌ ਕਈ ਗੁਣਾ ਵੱਧ ਨੇ, ਉਹਨਾਂ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਸੂਬੇ ਵਿੱਚ ਦਿੱਲੀ ਤਰਜ਼ ਲਾਗੂ ਹੋਣ ਨਾਲ ਜਿਹੜਾ ਓਕਸੀਜਨ ਦਾ ਗੈਸ ਸੀਲੈਂਡਰ ਜੋ ਪਹਿਲਾਂ 300 ਰੁਪਏ ਦਾ ਹੁੰਦਾ ਸੀ ਹੁਣ ਉਹ 3000 ਰੁਪਏ ਤੱਕ ਦਾ ਹੋ ਗਿਆ ਹੈ ਅਤੇ ਇਸੇ ਤਰਾਂ ਇਸ ਸੰਬੰਦੀ ਜੋ ਟੀਕਾ1000ਰੁਪਏ ਦਾ ਹੁੰਦਾ ਸੀ ਉਹ ਹੁਣ 4000 ਰੁਪਏ ਤੱਕ ਦਾ ਹੋ ਗਿਆ ਹੈ।ਉਹਨਾਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕੇ ਸਰਕਾਰ ਵਲੋਂ ਸੂਬੇ ਵਿੱਚ ਸਤਿੱਥ ਰੈਡ ਕ੍ਰਾਸ ਦੀਆਂ ਦੁਕਾਨਾਂ ਤੌ ਕਰੋਨਾ ਦੇ ਮਰੀਜ਼ਾਂ ਲਈ ਵਾਜਿਬ ਕੀਮਤਾਂ ਤੇ ਦਵਾਈਆਂ ਮੁਹਈਆ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੂਬੇ ਵਿੱਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਦਿੱਲੀ ਸਰਕਾਰ ਦੇ ਪੈਟਰਨ ਨੂੰ ਤੁਰੰਤ ਬੰਦ ਕੀਤਾ ਜਾਵੇ, ਇਸ ਮੀਟਿੰਗ ਵਿੱਚ, ਪਰਮਪ੍ਰੀਤ ਸਿੰਘ, ਰਣਜੀਤ ਸਿੰਘ, ਪ੍ਰਦੀਪ ਸਿੰਘ, ਇੰਦਰਪ੍ਰੀਤ ਸਿੰਘ,,ਤਰੁਣ ਗਰਗ ਵਿਕਾਸਜੀਤ ,ਸਤਿੰਦਰ ਵਾਲਿਆ, ਅਮਰਜੀਤ, ਵਿਸ਼ਾਲ, ਕਮਲਦੀਪ, ਜੱਸਦੀਪ, ਹਰਸ਼ ਗੁਪਤਾ, ਗੌਰਵ, ਦੀਪਕ, ਪੰਕਜ ਭਰਤ, ਰੋਕੀ, ਰਜਤ, ਵਿਕਾਸ,ਵਿੱਕੀ ਗੁਜਰਾਲ ਸੋਸ਼ਲ ਮੀਡੀਆ ਇੰਚਾਰਜ ਆਦਿ ਹਾਜ਼ਿਰ ਸਨ।