ਸੇਂਟ ਸੋਲਜਰ ਗਰੁੱਪ ਨੇ ਮਨਾਇਆ ਇੰਟਰਨੈਸ਼ਨਲ ਯੋਗ ਦਿਵਸ
ਜਲੰਧਰ : ਸੇਂਟ ਸੋਲਜਰ ਗਰੁੱਪ ਆਫ਼ੳਮਪ; ਇੰਸਟੀਚਿਊਸ਼ਨ ਦੀਆਂ ਵੱਖ ਵੱਖ
ਬ੍ਰਾਂਚਾਂ ਵਿੱਚ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਗਿਆ। ਕਪੂਰਥਲਾ ਰੋਡ
ਸਥਿਤ ਸੇਂਟ ਸੋਲਜਰ ਮੈਨੇਜਮੇਂਟ ਐਂਡ ਟੇਕਨਿਕਲ ਇੰਸਟੀਟਿਊਟ ਵਿੱਚ ਆਰਟ ਆਫ਼ੳਮਪ;
ਲਿਵਿੰਗ ਸੰਸਥਾ ਤੋਂ ਦੀਪਸ਼ਿਖਾ ਅਤੇ ਵਿਵੇਕ ਵਿਸ਼ੇਸ਼ ਰੂਪ ਨਾਲ
ਪਹੁੰਚੇ। ਉਨ੍ਹਾਂ ਨੇ ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ
ਇੰਟਰਨੈਸ਼ਨਲ ਯੋਗ ਦਿਵਸ ‘ਤੇ ਆਰਟ ਆਫ਼ੳਮਪ; ਲਿਵਿੰਗ ਅਨੁਸਾਰ ‘ਤੇ ਆਧਾਰਿਤ
ਯੋਗ ਆਸਨ ਕਰਵਾਏ। ਇਸ ਮੌਕੇ ਐਮਡੀ ਮਨੋਹਰ ਅਰੋੜਾ, ਕਾਲਜ ਡਾਇਰੇਕਟਰ
ਡਾ ਆਰ.ਕੇ ਪੁਸ਼ਕਰਣਾ ਵੀ ਵਿਸ਼ੇਸ਼ ਰੂਪ ਨਾਲ ਮੌਜੂਦ ਸਨ। ਸਟਾਫ ਨੂੰ ਵੱਖ
ਵੱਖ ਆਸਨ ਸੂਰਿਆ ਨਮਸਕਾਰ, ਵਰਿਕਸ਼ ਆਸਨ, ਤਿਕੋਣਾ ਆਸਨ, ਭੁਜੁੰਗ
ਆਸਨ ਆਦਿ ਕਰਵਾਏ ਅਤੇ ਮਾਨਸਿਕ, ਸਰੀਰਕ ਤੰਦਰੁਸਤੀ ‘ਚ ਇਨ੍ਹਾਂ ਦੇ
ਮਹੱਤਵ ਅਤੇ ਲਾਭ ਨਾਲ ਜਾਣੂ ਕਰਵਾਇਆ। ਸੇਂਟ ਸੋਲਜਰ ਲਾਅ ਕਾਲਜ ਵਿੱਚ
ਡਾਇਰੇਕਟਰ ਡਾ ਸੁਭਾਸ਼ ਚੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਚ ਸਟਾਫ ਨੂੰ
ਯੋਗ ਆਸਨ ਕਰਵਾਉਂਦੇ ਹੋਏ ਇਨ੍ਹਾਂ ਨੂੰ ਜੀਵਨ ਦਾ ਅਹਿਮ ਭਾਗ
ਬਣਾਉਣ ਨੂੰ ਕਿਹਾ।