ਫਗਵਾੜਾ 11 ਅਗਸਤ (ਸ਼ਿਵ ਕੋੜਾ) ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਬਾਬਾ ਹਰਜੀਤ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਹੇਠ ਲਗਾਇਆ ਗਿਆ। ਬਾਬਾ ਹਰਜੀਤ ਸਿੰਘ ਨੇ ਦੱਸਿਆ ਕਿ ਅਠਵੀਂ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਕਤ ਕੈਂਪ ਡਾ. ਬੀ.ਆਰ. ਅੰਬੇਡਕਰ ਬਲੱਡ ਡੋਨਰਜ਼ ਐਸੋਸੀਏਸ਼ਨ ਰਜਿ. ਜਲੰਧਰ, ਐਨ.ਆਰ.ਆਈ. ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਬਾਬਾ ਫਤਿਹ ਸਿੰਘ ਨਗਰ ਅਤੇ ਅਮਰੀਕਨ ਓਨਕੋਲੋਜੀ ਇੰਸਟੀਚਿਊਟ ਕੈਂਸਰ ਸੈਂਟਰ ਸ੍ਰੀਮਾਨ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਏ ਕੈਂਪ ਦੌਰਾਨ ਨੌਜਵਾਨਾਂ ਅਤੇ ਗੁਰਦੁਆਰਾ ਸਾਹਿਬ ਵਿਚ ਨਤਮਸਤਕ ਹੋਣ ਪੁੱਜੀਆਂ ਸੰਗਤਾਂ ਵਲੋਂ 82 ਯੁਨਿਟ ਖੂਨ ਦਾਨ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਜਥੇਦਾਰ ਸਰਵਣ ਸਿੰਘ ਕੁਲਾਰ ਵਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਖੂਨ ਦਾਨ ਇਕ ਮਹਾਦਾਨ ਹੈ ਕਿਉਂਕਿ ਖੂਨ ਦਾ ਦੂਸਰਾ ਕੋਈ ਬਦਲ ਨਾ ਹੋਣ ਕਰਕੇ ਇਕ ਸਿਹਤਮੰਦ ਵਿਅਕਤੀ ਹੀ ਆਪਣਾ ਖੂਨ ਦਾਨ ਕਰਕੇ ਖੂਨ ਦੀ ਘਾਟ ਕਾਰਨ ਮੌਤ ਨਾਲ ਜੂਝ ਰਹੇ ਦੂਸਰੇ ਬਿਮਾਰ ਵਿਅਕਤੀ ਨੂੰ ਨਵੀਂ ਜਿੰਦਗੀ ਦੇ ਸਕਦਾ ਹੈ। ਖੂਨਦਾਨ ਕਰਨ ਵਾਲਿਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਸਨਮਾਨਤ ਵੀ ਕੀਤਾ ਗਿਆ। ਬਾਬਾ ਹਰਜੀਤ ਸਿੰਘ ਵਲੋਂ ਸਮੂਹ ਖੂਨਦਾਨੀਆਂ ਅਤੇ ਸਹਿਯੋਗ ਕਰਨ ਵਾਲੀਆਂ ਜੱਥੇਬੰਦੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਰਿੰਦਰ ਸਿੰਘ, ਮਾਸਟਰ ਰਵੇਲ ਸਿੰਘ ਸੰਗਤਪੁਰ, ਸੋਹਨ ਸਿੰਘ ਯੂ.ਐਸ.ਏ., ਜਗਤਾਰ ਸਿੰਘ ਇੰਸਪੈਕਟਰ, ਜਰਨੈਲ ਸਿੰਘ ਜੈਲਾ, ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੌਂਸਲਰ, ਜਤਿੰਦਰ ਸਿੰਘ, ਵਿਜੇ ਕੁਮਾਰ ਸਰਪੰਚ ਨੰਗਲ ਸਲੇਮਪੁਰ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਕੁਲਵਿੰਦਰ ਸਿੰਘ ਫੌਜੀ, ਬਾਬਾ ਬਲਵਿੰਦਰ ਸਿੰਘ ਹੈਡ ਗ੍ਰੰਥੀ ਆਦਿ ਹਾਜਰ ਸਨ।