ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਦਿਲਬਾਗ ਨਗਰ ਵਿਖੇ ਕਰਵਾਏ ਗਏ 27ਵੇਂ ਵਾਰਸ਼ਿਕ ਜਾਗਰਨ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਆਮ ਆਦਮੀ ਪਾਰਟੀ ਆਗੂ ਨੇ ਆਪਣੇ ਸਾਥੀਆਂ ਸਾਹਿਤ ਹਾਜਰੀ ਭਰੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਮੰਦਰ ਦੇ ਮੁੱਖ ਸੇਵਾਦਾਰ ਠਾਕੁਰ ਰਾਮ ਮੂਰਤੀ ਜੀ ਸ੍ਰੀ ਵਿਨੋਦ ਅਗਰਵਾਲ ਸੋਨੂ ਬਾਬਾ ਅਤੇ ਬਾਕੀ ਪ੍ਰਬੰਧਕ ਕਮੇਟੀ ਨੇ ਭਾਟੀਆ ਨੂੰ ਮਾਤਾ ਰਾਣੀ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਤੇ ਕਮਲਜੀਤ ਭਾਟੀਆ ਦੇ ਨਾਲ ਮਨਵਿੰਦਰ ਸਿੰਘ ਭਾਟੀਆ ਮਹਿੰਦਰ ਪਾਲ ਅਸ਼ਵਨੀ ਅਰੋੜਾ ਮਨਪ੍ਰੀਤ ਸਿੰਘ ਅਤੇ ਹੋਰ ਸਾਥੀ ਸ਼ਾਮਿਲ ਸਨ ਇਸ ਜਾਗਰਨ ਵਿੱਚ ਮਹੰਤ ਪੱਪੀ ਪੁਜਾਰੀ ਐਂਡ ਪਾਰਟੀ ਸ਼੍ਰੀ ਗੌਤਮ ਜਲੰਧਰੀ ਐਂਡ ਪਾਰਟੀ ਨੇ ਮਹਾਮਾਈ ਦਾ ਗੁਣਗਾਨ ਕੀਤਾ ਇਸ ਮੌਕੇ ਤੇ ਲੰਗਰ ਭੰਡਾਰਾ ਅਤੁੱਟ ਵਰਤਿਆ