ਫਗਵਾੜਾ(ਸ਼ਿਵ ਕੋੜਾ) ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪਿੰਡ ਪਲਾਹੀ ਦੀ ਸੰਗਤ ਵਲੋਂ ਪੂਰੇ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਨਗਰ ਕੀਰਤਨ ਉਪਰੰਤ ਦੂਸਰੇ ਦਿਨ ਮਾਰਚ `ਚ ਪੂਰਾ ਦਿਨ ਦੀਵਾਨ ਸਜੇਜਿਸ ਵਿਚ ਭਾਈ ਜਸਵਿੰਦਰ ਸਿੰਘ ਜੀ ਟਾਂਡੀ ਵਾਲਿਆਂ ਨੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਵਾਲੇ ਦਿਨ ਪ੍ਰਸਿੱਧ ਢਾਡੀ ਭਾਈ ਕਰਨੈਲ ਸਿੰਘ ਕੋਮਲ ਨੇ ਆਪਣੀਆਂ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਇਲਾਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲਗੁਰਦਿਆਲ ਸਿੰਘ ਭੁਲਾਰਾਈ ਚੇਅਰਮੈਨ ਬਲਾਕ ਸੰਗਤਾਂ ਫਗਵਾੜਾ   ਜਸਵਿੰਦਰ ਸਿੰਘ ਸਾਬਕਾ ਪੰਚ, ਸਤਵਿੰਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਮਦਨ ਲਾਲ ਪੰਚ, ਰਵੀਪਾਲ ਪ੍ਰਧਾਨਸੁਖਵਿੰਦਰ ਸਿੰਘ ਸੱਲਪੀਟਰ ਕੁਮਾਰਨਿਰਮਲ ਜੱਸੀਤਹਿਸੀਲਦਾਰ ਜੋਗਿੰਦਰਪਾਲ ਅਤੇ ਪ੍ਰਿੰਸੀਪਲ ਪਿਆਰਾ ਰਾਮ, ਵੈਟ ਲਿਫਟਿੰਗ ਕੋਚ ਗੋਬਿੰਦ ਸਿੰਘ ਸੱਲ,  ਜਸਬੀਰ ਸਿੰਘ ਬਸਰਾ, ਬਿੰਦਰ ਫੁੱਲ, ਰਾਮ ਪਾਲ ਪੰਚ, ਪਿੰਡ ਪੰਚਾਇਤ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ `ਚ ਸੇਵਾ ਕਰਨ ਵਾਲੇ ਸਭਨਾ ਦਾ ਸਨਮਾਨ ਕੀਤਾ ਗਿਆ।