ਹਰਸ਼ਾ ਛੀਨਾ 2 ਅਗਸਤ (……………….)ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਛੀਨਾ ਹਰਸ਼ਾ ਵਿਚਲਾ ਕਿਲਾ ਵਿਖੇ ਸਥਿੱਤ ਨਾਮਵਰ ਸਿੱਖਿਆ ਸੰਸਥਾ ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਦਾ ਨਤੀਜਾ ਸ਼ਾਨਦਾਰ 100 ਫੀਸਦੀ ਰਿਹਾ। ਇਸ ਸਬੰਧੀ ਸਕੂਲ ਦੇ ਸੰਚਾਲਕ ਸ੍ ਅਮਨਦੀਪ ਸਿੰਘ ਛੀਨਾ ਤ੍ਤੇ ਪਿ੍ੰਸੀਪਲ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਵਿਦਿਆਰਥਣ ਜੋਬਨਪੀ੍ਤ ਕੌਰ ਨੇ ਮੈਡੀਕਲ ਗਰੁੱਪ ਵਿੱਚ 97 ਫੀਸਦੀ ਨੰਬਰ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਇਲਾਵਾ ਖੁਸ਼ਵਿੰਦਰ ਸਿੰਘ ਵੱਲੋਂ 89 ਫੀਸਦੀ ਤੇ ਕਮਰਸ ਗਰੁੱਪ ਵਿੱਚ ਨਵਪ੍ਰੀਤ ਕੌਰ ਨੇ 85 ਫੀਸਦੀ, ਸੁਖਮਨਪੀ੍ਤ ਕੌਰ ਤੇ ਸਿਰਤਾਜਪੀ੍ਤ ਸਿੰਘ ਨੇ 84 ਫੀਸਦੀ, ਆਰਟਸ ਗਰੁੱਪ ਦੀ ਰਾਜਬੀਰ ਕੌਰ ਵੱਲੋਂ 88 ਫੀਸਦੀ, ਅਮਨਦੀਪ ਕੌਰ ਵੱਲੋਂ 87 ਫੀਸਦੀ ਅੰਕ ਹਾਂਸਿਲ ਕੀਤੇ ਗਏ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਸੰਤ ਬਾਬਾ ਹਰਭਜਨ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸੰਤਸਰ ਸਾਹਿਬ, ਬਾਬਾ ਜੀ ਦੀ ਕੁੱਲੀ ਵਾਲੇ ਲਖਵਿੰਦਰ ਕੌਰ ਛੀਨਾ, ਬਲਕਾਰ ਸਿੰਘ ਡੀ. ਪੀ. ਈ, ਸੈਮੂਅਲ ਮਸੀਹ, ਹਰਦੀਪ ਸਿੰਘ ਖੀਵਾ, ਮੈਡਮ ਭੁਪਿੰਦਰ ਕੌਰ, ਮੈਡਮ ਸਿਮਰਨ ਕੌਰ, ਤੇ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਤਸਵੀਰ ਕੈਪਸਨ- ਸੰਤ ਬਾਬਾ ਜਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਹਰਸ਼ਾ ਛੀਨਾ ਦੀਆਂ ਅਵੱਲ ਰਹੀਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸੰਚਾਲਕ ਅਮਨਦੀਪ ਸਿੰਘ ਛੀਨਾ, ਤੇ ਸਕੂਲ ਸਟਾਫ ਦੇ ਮੈਂਬਰ।