ਜਲੰਧਰ (ਨਿਤਿਨ )ਮਿਤੀ 18 ਮਾਰਚ, 202 ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦਾ
ਸਲਾਨਾ ਡਿਗਰੀ-ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਸੱਚ ਖੰਡ
ਵਾਸੀ ਸੰਤ ਬਾਬਾ ਮਲਕੀਤ ਸਿੰਘ ਜੀ ਅਤੇ ਸਾਬਕਾ ਚਾਂਸਲਰ ਸੱਚ ਖੰਡ ਵਾਸੀ ਸੰਤ ਬਾਬਾ ਦਿਲਾਵਾਰ
ਸਿੰਘ ਬ੍ਰਹਮ ਜੀ ਹੁਰਾਂ ਦੇ ਸਵਰਗੀ ਅਸ਼ੀਰਵਾਦ, ਯੂਨੀਵਰਸਟੀ ਦੇ ਚਾਂਸਲਰ ਸੰਤ ਬਾਬਾ ਸਰਵਣ ਸਿੰਘ
ਜੀ ਅਤੇ ਸੰਤ ਬਾਬਾ ਭਾਗ ਸਿੰਘ ਚੈਰੀਟੇਬਲ ਸੁਸਾਇਟੀ ਦੇ ਮੀਤ ਪ੍ਰਧਾਨ ਸੰਤ ਬਾਬਾ ਮਨਮੋਹਨ ਸਿੰਘ
ਜੀ ਦੇ ਅਸ਼ੀਰਵਾਦ ਅਤੇ ਯੂਨੀਵਰਸਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਧਰਮਜੀਤ ਸਿੰਘ ਜੀ ਪਰਮਾਰ
ਹੁਰਾਂ ਦੀ ਯੋਗ ਅਗਵਾਈ ਵਿਚ ਕਰਵਾਏ ਗਏ। ਡਿਗਰੀ-ਵੰਡ ਸਮਾਰੋਹ ਦਾ ਸ਼ੁੱਭ ਆਰੰਭ
ਯੂਨੀਵਰਸਟੀ ਦੇ ਪਵਿੱਤਰ ਪਰੰਪਰਾ ਅਨੁਸਾਰ ਪ੍ਰੋ. ਕੈਲਾਸ਼ ਅਟਵਾਲ ਦੀ ਟੀਮ ਦੇ ਸ਼ਬਦ-ਗਾਇਨ
ਨਾਲ ਹੋਇਆ। ਇਸ ਡਿਗਰੀ-ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਸ. ਜੈ ਕਿਸ਼ਨ ਸਿੰਘ ਜੀ ਰੌੜੀ,
ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ, ਪਿ੍ਰਤਪਾਲ ਸਿੰਘ, ਜੋਗਿੰਦਰ ਸਿੰਘ, ਵੰਦਨਾ ਕੁਮਾਰੀ
ਐਚ.ਓ.ਡੀ. ਲਾਅ ਡਿਪਾਰਟਮੈਂਟ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਮੈਂਬਰ ਅਕੈਡਮੀ ਕੌਂਸਲ, ਸ.
ਹਰਦਮਨ ਸਿੰਘ, ਸੈਕਟਰੀ ਐਸ.ਬੀ.ਬੀ.ਐਸ.ਯੂ., ਡਾ. ਰਣਜੋਤ ਸਿੰਘ ਐੱਮ.ਐੱਲ.ਏ. ਸ਼ਾਮ ਚੁਰਾਸੀ
ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਯੂਨੀਵਰਸਟੀ ਚਾਂਸਲਰ ਸੰਤ ਬਾਬਾ ਸਰਵਣ
ਸਿੰਘ ਜੀ, ਵਾਈਸ ਪੈ੍ਰਜੀਡੈਂਟ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਆਏ ਹੋਏ ਮਹਿਮਾਨ ਦਾ ਫੁੱਲਾਂ ਦੇ
ਗੁਲਦੱਸਤਿਆਂ ਨਾਲ ਸੁਆਗਤ ਕੀਤਾ ਗਿਆ। ਯੂਨੀਵਰਸਿਟੀ ਚਾਂਸਲਰ ਸੰਤ ਬਾਬਾ ਸਰਵਣ ਸਿੰਘ
ਜੀ ਹੁਰਾਂ ਨੇ ਕਨਵੋਕੇਸ਼ਨ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ, ਯੂਨੀਵਰਸਟੀ ਦੇ ਮੋਢੀ ਚਾਂਸਲਰ ਸੰਤ
ਬਾਬਾ ਮਲਕੀਤ ਸਿੰਘ ਜੀ ਅਤੇ ਸਾਬਕਾ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਬ੍ਰਹਮ ਜੀ ਨੂੰ ਯਾਦ
ਕਰਦਿਆਂ, ਉਨ੍ਹਾਂ ਦੀ ਰੂਹਾਨੀ ਹੋਂਦ ਨੂੰ ਅਨੁਭਵ ਕੀਤਾ ਅਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ
ਕਿਹਾ।
ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. (ਡਾ.) ਧਰਮਜੀਤ ਸਿੰਘ ਜੀ ਪਰਮਾਰ ਹੁਰਾਂ ਸਭਨਾਂ ਮਹਿਮਾਨਾਂ ਨੂੰ
ਹਾਰਦਿਕ ਜੀ ਆਇਆ ਕਹਿੰਦਿਆਂ ਹੋਇਆ, ਯੂਨੀਵਰਸਟੀ ਵਲੋਂ ਆਭਾਰ ਅਭਿਵਿਐਕਤ ਕੀਤਾ ਕਿ
ਉਨ੍ਹਾਂ ਆਪਣੇ ਕੀਮਤੀ ਸਮੇਂ ਵਿਚੋਂ ਅੱਜ ਦਾ ਦਿਨ ਸਾਡੇ ਲਈ ਰਾਖਵਾਂ ਕਰਦਿਆਂ ਸਾਨੂੰ ਭਰਪੂਰ ਮਾਣ
ਦਿੱਤਾ ਹੈ।
ਵਾਇਸ ਚਾਂਸਲ ਪ੍ਰੋ. (ਡਾ.) ਧਰਮਜੀਤ ਸਿੰਘ ਜੀ ਪਰਮਾਰ ਆਪਣੇ ਭਾਸਨ ਵਿੱਚ ਅੱਜ ਦੇ ਦਿਨ ਨੂੰ
ਯੂਨੀਵਰਸਟੀ ਲਈ ਬਹੁਤ ਸੁਭਾਗਾ ਦੱਸਿਆ ਕਿ 1300 ਵਿਦਿਆਰਥੀਆਂ ਨੇ ਪੀ.ਐੱਚ.ਡੀ. (16)
ਐਮ. ਫਿੱਲ (06), ਪੀ.ਜੀ. (300) ਅਤੇ ਯੂ.ਜੀ. ਲਾਅ (40) ਦੀਆਂ ਡਿਗਰੀਆਂ ਹਾਸਿਲ ਕੀਤੀਆਂ
ਹਨ। ਉਨ੍ਹਾਂ ਡਿਗਰੀ ਪ੍ਰਾਪਤ ਕਰਤਾਵਾਂ ਨੂੰ ਦਿਲੀ ਮੁਬਾਰਕ ਦਿੰਦਿਆ ਕਿਹਾ ਕਿ ਇਹ ਸਮਾਂ ਤੁਹਾਡੇ
ਲਈ ਹੀ ਨਹੀਂ, ਸਾਡੇ ਸਭਨਾ ਲਈ ਬਹੁਤ ਹੀ ਮਾਣ ਮੱਤਾ ਹੈ। ਉਨ੍ਹਾਂ ਡਿੱਗਰੀ-ਪ੍ਰਾਪਤ ਕਰਤਾਵਾਂ ਦੇ
ਮਾਂ ਬਾਪ ਨੂੰ ਵਧਾਈ ਦਿੰਦਿਆ ਅਤਿਅੰਤ ਖੁਸ਼ੀ ਜ਼ਾਹਰ ਕੀਤੀ ਹੈ, ਕਿ ਆਪਣੇ ਇਹ ਵਿਦਿਆਰਥੀ ਨਾ
ਸਿਰਫ ਅਕਾਦਮਿਕ ਪੜ੍ਹਾਈ ਮੁਕੰਮਲ ਕਰ ਚੁੱਕੇ ਹਨ, ਸਗੋਂ ਉਨ੍ਹਾਂ ਦੇ ਜੀਵਨ ਨੂੰ ਸਮਝਣ ਦਾ ਸਬਕ
ਸਿੱਖ ਕੇ, ਜੀਵਨ ਦੇ ਸੰਘਰਸ਼ ਨੂੰ ਸਰ ਕਰਨ ਦੀ ਯੋਗਤਾ ਵੀ ਪ੍ਰਾਪਤ ਕੀਤੀ ਹੈ। ਉਨ੍ਹਾਂ ਕਨਵੋਕੇਸ਼ਨ ਦੇ
ਸ਼ਾਬਦਿਕ ਅਰਥਾਂ ਨੂੰ ਪ੍ਰਗਟਾਉਂਦਿਆ, ਕਨਵੋਕੇਸ਼ਨ ਦੀ ਪਰੰਪਰਾ ਦੀ ਸ਼ੁਰੂਆਤ ਸੰਬੰਧੀ ਚਰਚਾ
ਕਰਦਿਆਂ, ਔਕਸਫੋਰਡ ਯੂਨੀਵਰਸਟੀ, ਸ਼ਿਕਾਗੋ, ਕੋਲੰਬੀਆਂ, ਸਿਵੀਆ ਆਦਿ ਮੁਲਕਾਂ ਉਦਾਹਰਣ
ਦਿੱਤੀ। ਉਨ੍ਹਾਂ ਯੂਨੀਵਰਸਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਦੇ ਸਮੇਂ ਵਿਚ ਕੀਤੀਆਂ ਅਤਿਅੰਤ
ਉੱਚੀਆਂ ਵੱਡੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆ ਦੱਸਿਆ ਕਿ ਚਾਹੇ ਅੰਤਰ ਰਾਸ਼ਟਰੀ ਸਾਇੰਸ
ਕਾਨਫਰੰਸ ਹੋਵੇ ਜਾਂ ਐਗਰੀਕਲਚਰ ਵਿਭਾਗ ਵੱਲੋਂ ਬੀਜ਼ਾ ਸਬੰਧੀ ਕੀਤੀਆਂ ਖੋਜਾਂ ਅਤੇ ਅੰਤਰ
ਅਨੁਸ਼ਾਸਨੀ ਸੈਮੀਨਾਰ, ਯੂਨੀਵਰਸਟੀ ਨੇ ਕੌਮੀ ਪੱਧਰ ’ਤੇ ਆਪਣੀ ਮਾਣਮੱਤੀ ਥਾਂ ਹਾਸਿਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਟੀ ਨੈਕ ਦੀ ਪ੍ਰਕਿਰਿਆ ਸੰਪੂਰਣ ਕਰਨ ਜਾ ਰਹੀ ਹੈ। ਜੇ ਕਰ
ਯੂਨੀਵਰਸਟੀ ਦੇ ਵੱਖ-ਵੱਖ ਵਿਭਾਗਾਂ ਵਲੋਂ 400 ਤੋਂ ਵਧ ਪ੍ਰਭਾਵਿਤ ਖੋਜ-ਨਿਬੰਧ ਆਰਟੀਕਲਜ਼
190 ਕਾਨਫਰੰਸਾਂ ’ਚ ਪੜ੍ਹੇ ਗਏ ਪਰਚਿਆਂ ਦਾ ਜ਼ਿਕਰ ਹੁੰਦਾ ਹੈ ਤਾਂ ਇਸ ਦਾ ਕਾਰਨ ਇਥੋ ਦਾ ਆਪਸੀ
ਮਿਲਵਰਤਨ ਵਾਲਾ ਭਾਈਚਾਰਕ ਸੰਬੰਧ ਅਤੇ ਖੋਜ ਨੂੰ ਪ੍ਰਫੁਲਤ ਕਰਨ ਵਾਲਾ ਮਾਹੌਲ ਹੀ ਹੈ। ਉਨ੍ਹਾਂ
ਯੂਨੀਵਰਸਟੀ ਦੇ ਚਾਂਸਲਰ ਸੰਤ ਬਾਬਾ ਸਰਵਣ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ, ਦਾ ਵਿਸ਼ੇਸ ਕਰਕੇ
ਵਾਈਸ ਪ੍ਰੈਜੀਡੈਂਟ ਸੰਤ ਬਾਬਾ ਮਨਮੋਹਨ ਸਿੰਘ ਜੀ, ਸੈਕਟਰੀ ਸ. ਹਰਦੱਮਨ ਸਿੰਘ ਜੀ ਮਿਨਹਾਸ ਅਤੇ
ਸ. ਪਿ੍ਰਤਪਾਲ ਸਿੰਘ ਹੁਰਾਂ ਦਾ ਖੂਬਸੂਰਤ ਮਾਹੌਲ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਮਾਣ
ਮਹਿਸੂਸ ਕਰਦਿਆਂ ਦੱਸਿਆ ਕਿ ਇਸ ਯੂਨੀਵਰਸਟੀ ਵਿਚ ਸਾਰੇ ਦੇਸ਼ ਦੇ ਵੱਖ-ਵੱਖ ਪ੍ਰਾਂਤਾ ਵਿੱਚੋਂ
ਲਗਭਗ 3500 ਵਿਦਿਆਰਥਾਂ ਜੰਮੂ ਕਸ਼ਮੀਰ, ਹਿਮਾਚਲ, ਬਿਹਾਰ, ਹਰਿਆਣਾ ਤੋਂ ਸਿੱਖਿਆ ਪ੍ਰਾਪਤ
ਕਰਨ ਆਉਂਦੇ ਹਨ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਵੱਖ-ਵੱਖ ਯੂਨੀਵਰਸਟੀ ਦੇ ਚਾਂਸਲਰ ਤੇ ਵਾਈਸ
ਚਾਂਸਲਰ ਡਾ. ਚਰਨ ਸਿੰਘ, ਡਿਗਰੀ ਵੰਡ ਸਮਾਰੋਹ ਦੇ ਮੁੱਖ ਮਹਿਮਾਨ, ਸ. ਜੈਕਿਸ਼ਨ ਸਿੰਘ ਜੀ ਰੋੜੀ,
ਡਿਪਟੀ ਸਪੀਕਰ, ਵਿਧਾਨ ਸਭਾ, ਪੰਜਾਬ ਨੇ ਵਿਦਿਆਰਥੀਆਂ ਨੂੰ ਕਨਵੋਕੇਸ਼ਨ ਭਾਸ਼ਨ ਰਾਹੀਂ ਵਧਾਈ
ਦਿੰਦਿਆ, ਇਸ ਦਿਹਾੜੇ ਦੀ ਇਤਿਹਾਸਕ ਮਹੱਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਹ ਦਿਨ
ਡਿਗਰੀ-ਪ੍ਰਾਪਤ ਕਰਤਾਵਾਂ ਲਈ, ਮਾਪਿਆ ਲਈ, ਅਧਿਆਪਕਾ ਲਈ ਸਮੁੱਚੀ ਯੂਨੀਵਰਸਟੀ ਲਈ
ਬਹੁਤ ਹੀ ਖੁਸ਼ੀਆਂ ਭਰਿਆ ਹੋਇਆ। ਉਨ੍ਹਾਂ ਗੁਰੂ ਸਾਹਿਬਾਨ ਦੀ ਬਾਣੀ ’ਚੋਂ ਉਦਾਹਰਣ ‘ਵਿਦਿਆ
ਵੀਚਾਰੀ ਤਾ ਪਰਉਪਕਾਰੀ’ ਦਿੰਦਿਆਂ ਡਿਗਰੀ ਪ੍ਰਾਪਤ ਕਰਤਾਵਾਂ ਨੂੰ ਵਿਦਿਆਂ ਦੇ ਅਸਲੀ ਤੇ ਮਹਿਨ
ਅਰਥਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਿਆ ਅਤੇ ਨਾਲ ਹੀ ਸਰਕਾਰ ਪ੍ਰਤੀ ਲੋਕਾਂ ਵਲੋਂ ਪ੍ਰਗਟਾਏ
ਵਿਸ਼ਵਾਸ ’ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਹ ਆਪਣੀ ਜੁੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ,
ਜਿਵੇਂ ਸਰਕਾਰ ਨੇ 26000/- ਨੌਕਰੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਹਰ
ਨੌਕਰੀ ਬਿਨਾਂ ਸਿਫਾਰਸ਼ ਅਤੇ ਬਿਨਾ ਪੈਸੇ ਤੋਂ ਦਿੱਤੀ ਜਾਏਗੀ ਭਾਵ ਸਰਕਾਰ ਦੇ ਸੁੱਚਤਾ ਭਰਪੂਰ ਪ੍ਰਬੰਧ
ਪ੍ਰਤੀ ਅਹਿਦ ਨੂੰ ਦੁਹਰਾਉਂਦਿਆ, ਯੂਨੀਵਰਸਟੀ ਨੂੰ ਇਸ ਪਾਵਨ ਦਿਹਾੜੇ ਤੇ ਵਧਾਈ ਦਿੱਤਾ ਤੇ
ਵਿਦਿਆਰਥੀ ਨੂੰ ਡਿਗਰੀ ਪ੍ਰਾਪਤ ਕਰਨ ਸਮੇਂ ਪਾਏ ਗਾਊਨ ਲਈ ਕੀਤੀ ਮਿਹਨਤ ਮੁੱਸ਼ਕਤ ’ਤੇ
ਅਥਾਹ ਖੁਸ਼ੀ ਪ੍ਰਗਟ ਕੀਤੀ।
ਸਮਾਗਮ ਦੇ ਅੰਤ ਵਿੱਚ ਡਾ. ਸੰਦੀਪ ਕੌਰ ਰੰਧਾਵਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਡਿਗਰੀ ਪ੍ਰਾਪਤ
ਕਰਤਾਵਾਂ ਨੂੰ ਵਧਾਈ ਦਿੱਤੀ। ਉਨ੍ਹਾਂ ਚਾਂਸਲਰ ਸਾਹਿਬ, ਵਾਇਸ ਚਾਂਸਲਰ, ਮੀਤ ਪ੍ਰਧਾਨ, ਸੈਕਟਰੀ
ਸਾਹਿਬ, ਸ. ਪਿ੍ਰਤਪਾਲ ਸਿੰਘ ਸਭਨਾ ਦਾ ਹਾਰਦਿਕ ਧੰਨਵਾਦ ਕੀਤਾ। ਮੰਚ ਸੰਚਾਲਨ: ਡਾ. ਹਰਪ੍ਰੀਤ
ਸਿੰਘ ਅਤੇ ਮਿ. ਸੁਰਿੰਦਰ ਕੌਰ ਨੇ ਬਾਖੂਬੀ ਨਿਭਾਇਆ।