ਜਲੰਧਰ(): ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਲੋਂ ਅੱਜ ਸੈਂਕੜੇ ਟਰੈਕਟਰ ਟਰਾਲੀਆਂ ਅਤੇ ਹੋਰ ਗੱਡੀਆਂ ਲੈ ਕੇ ਕਿਸਾਨੀ ਸੰਗਰਸ਼ ਚ ਸ਼ਾਮਿਲ ਹੋਣ ਲਈ ਰਵਾਨਾ ਹੋਏ। ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਲਾਗਲੇ ਪਿੰਡਾਂ ਦੇ ਕਿਸਾਨ ਟ੍ਰੈਕਟਰ ਟਰਾਲੀਆਂ ਅਤੇ ਨਿੱਜੀ ਵਾਹਨ ਲੈ ਕੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗੁਵਾਈ ਵਿੱਚ ਦਿੱਲੀ ਕਿਸਾਨੀ ਧਰਨੇ ਵੱਲ ਨੂੰ ਕੂਚ ਹੋਏ। ਜਿਕਰਯੋਗ ਹੈ ਕਿ ਇਹ ਕਾਫ਼ਿਲਾ ਹੋਸ਼ਿਆਰਪੁਰ ਤੋਂ ਹੁੰਦੇ ਹੋਏ ਫਗਵਾੜਾ ਤੋਂ ਦਿੱਲੀ ਵੱਲ ਵਧਿਆ ਅਤੇ ਨਜ਼ਦੀਕ ਗੁਰਾਇਆਂ ਦੇ ਅਕਾਲੀ ਦੱਲ 1920 ਵਲੋਂ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਓਹਨਾ ਦੇ ਕਾਫ਼ਿਲੇ ਦਾ ਪ੍ਰਧਾਨ ਅਕਾਲੀ ਦਲ 1920 ਸਰਦਾਰ.ਰਵੀਇੰਦਰ ਸਿੰਘ ਅਤੇ ਓਹਨਾ ਦੀ ਸਮੂਹ ਜਥੇਬੰਦੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਅਤੇ ਇਸ ਮੌਕੇ ਚਾਹ ਤੇ ਫਰੂਟ ਆਦਿ ਦੇ ਲੰਗਰ ਨਾਲ ਸੰਗਤ ਦੀ ਸੇਵਾ ਕੀਤੀ ਗਈ। ਇਸ ਮੌਕੇ ਗਲਬਾਤ ਕਰਦਿਆਂ ਸੰਤ ਬਾਬਾ ਸੇਵਾ ਸਿੰਘ ਜੀ ਨੇ ਆਖਿਆ ਕਿ ਕਿਸਾਨੀ ਸੰਗਰਸ਼ ਵਿੱਚ ਜੂਝਦਿਆਂ ਹੁਣ ਤਕ ਕਈ ਕਿਸਾਨਾਂ ਦੀਆਂ ਸ਼ਹੀਦੀਆਂ ਹੋਣ ਦੇ ਬਾਵਜੂਦ ਵੀ ਜਾਲਮ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ। ਜਦਕਿ ਹੁਣ ਇਹ ਮੋਰਚਾ ਸਿਰਫ ਕਿਸਾਨਾਂ ਦਾ ਨਹੁ ਬਲਕਿ ਹਰ ਆਮ ਤੇ ਖਾਸ ਭਾਰਤੀ ਨਾਗਰਿਕ ਦਾ ਹੋ ਚੁਕਾ ਹੈ। ਹਰ ਵਰਗ ਇਸ ਮੋਰਚੇ ਵਿਚ ਸ਼ਮੁਲਿਅਤ ਕਰ ਰਹੇ ਹਨ।ਹੁਣ ਸਰਕਾਰ ਨੂੰ ਵੀ ਇਹ ਕਾਲੇ ਕਾਨੂੰਨ ਵਾਪਿਸ ਲੈ ਕੇ ਆਪਣੀ ਦਰਿਆਦਿਲੀ ਵਖਾਉਣੀ ਚਾਹੀਦੀ ਹੈ।ਇਹਨਾਂ ਸ਼ਬਦਾਂ ਨਾਲ ਹੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਸਮੂਹ ਸੰਗਤ ਨੂੰ ਸੰਬੋਧਿਤ ਕੀਤਾ। ਇਸ ਮੌਕੇ ਤੇ ਸ.ਪਰਮਿੰਦਰ ਸਿੰਘ,ਸ.ਗੁਰਦਰਸ਼ਨ ਸਿੰਘ,ਸ.ਕੁਲਦੀਪ ਸਿੰਘ,ਸ.ਗੁਰਵਿੰਦਰ ਸਿੰਘ, ਸ.ਦਰਸ਼ਨ ਸਿੰਘ,ਅੰਕੁਰ ਜੀ,ਸ.ਸੁਖਬੀਰ ਸਿੰਘ,ਸ.ਸਤਪਾਲ ਸਿੰਘ ਸਿਦਕੀ,ਸ.ਹਰਦੀਪ ਸਿੰਘ,ਸ.ਹਰਵਿੰਦਰ ਸਿੰਘ ਪ੍ਰਿਂਸ ਆਦਿ ਸ਼ਾਮਿਲ ਹੋਏ।