ਫਗਵਾੜਾ :- (ਸ਼ਿਵ ਕੋੜਾ) ਫਗਵਾੜਾ ਦੇ ਵਾਰਡ ਨੰਬਰ 6 ਮੁਹੱਲਾ ਧਰਮਕੋਟ ਵਿਚ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸੋਤ ਦੀ ਮਿਹਨਤ ਰੰਗ ਲਿਆ ਰਹੀ ਹੈ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਸਰਪ੍ਰਸਤੀ ਵਿਚ ਸਾਰੇ ਖੇਤਰ ਵਿਚ ਵਿਕਾਸ ਹੀ ਵਿਕਾਸ ਹੋ ਰਿਹਾ ਹੈ। ਵਾਰਡ ਨੂੰ ਹਰ ਤਰਾਂ ਦੀ ਸੁੱਖ ਸੁਵਿਧਾਵਾਂ ਨਾਲ ਲੈਸ ਕਰਨ ਲਈ ਦਰਸ਼ਨ ਲਾਲ ਧਰਮਸੋਤ ਕੋਈ ਕੋਰ ਕਸਰ ਨਹੀਂ ਛੱਡ ਰਹੇ ਹਨ। ਅੱਜ ਮੁਹੱਲਾ ਵਿਚ ਬਾਹਰਲੇ ਪਾਸੇ ਚਾਰ ਦੀਵਾਰੀ ਅਤੇ ਦੋ ਗੇਟ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ,ਜਿਸ ਦਾ ਉਦਘਾਟਨ ਹਲਕਾ ਵਿਧਾਇਕ ਸ.ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕੀਤਾ। ਵਿਧਾਇਕ ਧਾਲੀਵਾਲ ਨੇ ਵਾਰਡ ਦੇ ਵਿਕਾਸ ਲਈ ਗਰਮ-ਜੋਸ਼ੀ ਨਾਲ ਕੰਮ ਕਰਨ ਲਈ ਸਾਬਕਾ ਕੌਂਸਲਰ ਦਰਸ਼ਨ ਲਾਲ ਨੂੰ ਵਧਾਈ ਅਤੇ ਸ਼ਾਬਾਸ਼ੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਾਰਡ ਦਾ ਬਿਨਾ ਕਿਸੇ ਭੇਦਭਾਵ ਦੇ ਕੰਮ ਕਰ ਰਹੀ ਹੈ ਅਤੇ ਸਾਰੇ ਵਾਰਡਾਂ ਵਿਚ ਸਾਫ਼ ਸੁਥਰਾ ਪਾਣੀ,ਸਾਫ਼ ਸੜਕਾਂ ਅਤੇ ਸ਼ਂਤ ਪ੍ਰਤੀਸ਼ਤ ਸੀਵਰੇਜ ਦੇ ਕੰਮ ਪੂਰਾ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਨ ਹੇਠ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਮੁਹੱਲਾ ਧਰਮਕੋਟ ਦੇ ਬਾਹਰਲੇ ਪਾਸੇ ਚਾਰ ਦੀਵਾਰੀ ਅਤੇ ਇੱਕ ਗੇਟ ਸਰਕਾਰ ਵੱਲੋਂ ਅਤੇ ਇੱਕ ਗੇਟ ਦੀ ਸੇਵਾ ਦਰਸ਼ਨ ਲਾਲ ਧਰਮਸੋਤ ਤੇ ਵੱਡੇ ਭਾਈ ਧਰਮਪਾਲ ਧਰਮਸੋਤ (ਯੂ.ਐਸ.ਏ.) ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਹੀ ਪਹਿਲਾ ਖੇਤਰ ਦੇ ਲੋਕਾਂ ਦੀ ਸਹੂਲਤ ਲਈ ਮੁਹੱਲਾ ਵਿਚ ਇੱਕ ਜੰਜ ਘਰ ਬਣਾਇਆ ਗਿਆ ਹੈ। ਧਾਲੀਵਾਲ ਨੇ ਕਿਹਾ ਕਿ ਹਲਕੇ ਦੇ ਵਿਕਾਸ ਨਾਲ ਨੁਹਾਰ ਬਦਲ ਰਹੀ ਹੈ ਅਤੇ ਹਲਕੇ ਨੂੰ ਆਦਰਸ਼ ਬਣਾਉਣ ਦਾ ਸੁਫ਼ਨਾ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁੱਝ ਵਿਰੋਧੀਆਂ ਨੂੰ ਹਾਲੇ ਵੀ ਵਿਕਾਸ ਦਿਖਾਈ ਨਹੀਂ ਦੇ ਰਿਹਾ,ਦਰਅਸਲ ਉਨ੍ਹਾਂ ਨੂੰ ਆਪਣੀਆਂ ਅੱਖਾਂ ਦਾ ਇਲਾਜ ਕਰਵਾਉਣ ਦੀ ਜ਼ਰੂਰਤ ਹੈ। ਫਗਵਾੜਾ ਕਾਂਗਰਸ ਵਿਕਾਸ ਦੇ ਮੁੱਦੇ ਤੇ ਨਗਰ ਨਿਗਮ ਚੋਣਾ ਲੜੇਗੀ ਅਤੇ ਜਿੱਤੇਗੀ,ਨਿਗਮ ਤੇ ਕਬਜ਼ਾ ਕਰ ਕਾਂਗਰਸ ਸ਼ਹਿਰ ਨੂੰ ਇੱਕ ਯੋਗ ਤੇ ਇਮਾਨਦਾਰ ਮੇਅਰ ਦੇਵੇਗੀ। ਇਸ ਮੌਕੇ ਦਰਸ਼ਨ ਲਾਲ ਧਰਮਸੋਤ ਨੇ ਵਿਧਾਇਕ ਧਾਲੀਵਾਲ ਦਾ ਵਿਕਾਸ ਕੰਮਾਂ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਵਾਰਡ ਦੇ ਲੋਕਾਂ ਲਈ ਜੋ ਮੰਗ ਵੀ ਵਿਧਾਇਕ ਸਾਹਿਬ ਅੱਗੇ ਰੱਖੀ ਹੈ,ਉਨ੍ਹਾਂ ਨੇ ਕਦੇ ਨਾਂ ਨਹੀਂ ਕੀਤੀ। ਉਹ ਸਦਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ। ਇਸ ਮੌਕੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ, ਵਿਧਾਇਕ ਦੇ ਮੀਡੀਆ ਸਲਾਹਕਾਰ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਬੰਟੀ ਵਾਲੀਆ, ਅਵਿਨਾਸ਼ ਗੁਪਤਾ,ਬੌਬੀ ਵੋਹਰਾ,ਸੋਢੀ ਧਰਮਸੋਤ,ਸੋਮ ਨਾਥ ਪੰਜੂਕਾ,ਅਮਰਜੀਤ ਧਰਮਸੋਤ,ਪੱਪੂ ਮਸਤਾਨਾ,ਲਖਵੀਰ ਲੱਖਾ,ਅਸ਼ੋਕ ਕਮਲ, ਵਲੈਤੀ ਰਾਮ ਸਹੂਕਾ,ਸੁੱਚਾ ਰਾਮ,ਹੰਸ ਰਾਜ, ਵਿੰਦਰ ਜਮਸ਼ੇਰ,ਪਰਮਜੀਤ ਕੁਮਾਰ,ਜੋਗਿੰਦਰ ਪਾਲ ਆਦਿ ਸਮੇਤ ਮੁਹੱਲਾ ਵਾਸੀ ਮੌਜੂਦ ਹਨ।