ਫਗਵਾੜਾ 3 ਅਕਤੂਬਰ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਫਗਵਾੜਾ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਦੀ ਅਗਵਾਈ ਹੇਠ ਹਾਥਰਸ ਦੀ ਘਟਨਾ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਡਾ. ਅੰਬੇਡਕਰ ਪਾਰਕ ਹਰਗਬਿੰਦ ਨਗਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜਾਰਾਂ ਤੋਂ ਹੁੰਦਾ ਹੋਇਆ ਵਾਪਸ ਅੰਬੇਡਕਰ ਪਾਰਕ ਹਰਗੋਬਿੰਦ ਨਗਰ ਵਿਖੇ ਸਮਾਪਤ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਰਮੇਸ਼ ਕੋਲ ਅਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੋਂ ਬਾਅਦ ਯੂ.ਪੀ. ਵਿਚ ਵੀ ਮਨੁੰਵਾਦੀ ਤਾਕਤਾਂ ਦੇ ਸੱਤਾ ਵਿਚ ਆਉਣ ਨਾਲ ਦਲਿਤਾਂ ਦੀ ਸਥਿਤੀ ਬੱਦ ਤੋਂ ਬੱਦਤਰ ਹੋ ਗਈ ਹੈ। ਦਲਿਤਾਂ ਦੀਆਂ ਧੀਆਂ ਸੁਰੱਖਿਅਤ ਨਹੀਂ ਹਨ। ਯੂ.ਪੀ. ਸਮੇਤ ਪੂਰੇ ਦੇਸ਼ ਵਿਚ ਦਲਿਤਾਂ ਉਪਰ ਅਤਿਆਚਾਰ ਲਗਾਤਾਰ ਵੱਧ ਰਹੇ ਹਨ। ਰਮੇਸ਼ ਕੌਲ ਨੇ ਮਨੀਸ਼ਾ ਵਾਲਮੀਕਿ ਨਾਲ ਹੋਏ ਗੈਰ ਮਨੁੰਖੀ ਅਤਿਆਚਾਰ ਦੀ ਜਿੱਥੇ ਸਖਤ ਨਖੇਦੀ ਕੀਤੀ ਉੱਥੇ ਹੀ ਦੋਸ਼ੀਆਂ ਨੂੰ ਸਰੇਆਮ ਫਾਂਸੀ ਦੇਣ ਦੀ ਮੰਗ ਦੇ ਨਾਲ ਹੀ ਉੱਤਰ ਪ੍ਰਦੇਸ਼ ਸਰਕਾਰ ਨੂੰ ਬਰਖਾਸਤ ਕਰਨ, ਅੱਧੀ ਰਾਤ ਨੂੰ ਪਰਿਵਾਰ ਨੂੰ ਡਰਾ ਧਮਕਾ ਕੇ ਮਨੀਸ਼ਾ ਦੀ ਲਾਸ਼ ਦਾ ਅੰਤਮ ਸੰਸਕਾਰ ਕਰਨ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾ ਕੇ ਦੋਸ਼ੀ ਅਧਿਕਾਰੀਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਬਸਪਾ ਮਨੀਸ਼ਾ ਨੂੰ ਹਰ ਹਾਲ ਵਿਚ ਇਨਸਾਫ ਦੁਆ ਕੇ ਰਹੇਗੀ। ਇਸ ਮੌਕੇ ਮਾਸਟਰ ਹਰਭਜਨ ਸਿੰਘ ਬਲਾਲੋਂ, ਲੇਖਰਾਜ ਜਮਾਲਪੁਰ ਜੋਨ ਇੰਚਾਰਜ, ਚਿਰੰਜੀ ਲਾਲ ਪ੍ਰਧਾਨ, ਮਨੋਹਰ ਲਾਲ ਜੱਖੂ ਇੰਚਾਰਜ, ਪਰਮਜੀਤ ਖਲਵਾੜਾ, ਬੀਬੀ ਰਚਨਾ ਦੇਵੀ, ਅਸ਼ੋਕ ਸੰਧੂ, ਬੀਬੀ ਪੁਸ਼ਪਿੰਦਰ ਕੌਰ, ਮੈਡਮ ਸੀਮਾ ਰਾਣੀ, ਗੁਰਾਦਿੱਤਾ ਬੰਗੜ, ਸਤਨਾਮ ਬਿਰਹਾ ਪਰਮਿੰਦਰ ਬੋਧ, ਬਲਵਿੰਦਰ ਬੋਧ, ਸੁਰਜੀਤ ਭੁੱਲਾਰਾਈ, ਅਮਰਜੀਤ ਖੁੱਤਣ, ਹਰਭਜਨ ਸੁੰਮਨ, ਪਰਦੀਪ ਮੱਲ, ਗੁਰਮੀਤ ਸੁੰਨੜਾ, ਹਰਭਜਨ ਖਲਵਾੜਾ, ਨਿਰਮਲ ਸਿੰਘ, ਰਾਮ ਮੂਰਤੀ ਖੇੜਾ, ਮਨੋਜ ਚਾਚੋਕੀ, ਸੰਤੋਖ ਲਾਲ ਬੱਗਾ, ਬਲਵੀਰ ਬੇਗਮਪੁਰਾ, ਸੁਰਜੀਤ ਖੇੜਾ, ਰਾਜਪਾਲ, ਅਰੁਣ ਸੁਮਨ, ਡਾ. ਪਰਮਜੀਤ ਗੰਢਵਾ, ਤੇਜਪਾਲ ਬਸਰਾ, ਪਰਨੀਸ਼ ਬੰਗਾ, ਮਨਜੀਤ ਕੌਲ, ਮੇਵਾ ਲਾਲ, ਚਮਨ ਲਾਲ, ਅਸ਼ੋਕ ਰਾਮਪੁਰਾ, ਰਮਨ ਕੁਮਾਰ, ਰੇਸ਼ਮ ਲਾਲ ਤੋਤੀ, ਕੁਲਵਿੰਦਰ ਕਿੰਦਾ, ਬਿਸੰਭਰ ਭਬਿਆਣਾ, ਅਮਰੀਕ ਖਲਵਾੜਾ, ਵਿਪਨ, ਮਨੋਜ ਆਦਿ ਹਾਜਰ ਸਨ।