ਫਗਵਾੜਾ 3 ਮਾਰਚ (ਸ਼਼ਿਵ ਕੋੋੜਾ) ਫਗਵਾੜਾ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਵੱਲੋਂ ਗੋਲ ਚੌਂਕ ਅਤੇ ਸਕੀਮ ਨੰਬਰ 3 ਵਿਚ ਰੇਤਾ ਬਜਰੀ ਸੁੱਟ ਕੇ ਨਜਾਇਜ਼ ਕਬਜ਼ੇ ਬੇਸ਼ੱਕ ਕਈ ਸਾਲਾ ਤੋਂ ਹਨ ਅਤੇ ਮੇਅਰ ਬਣਨ ਤੋਂ ਬਾਅਦ ਪਲੇਠੀ ਦੀ ਇੰਟਰਵਿਊ ਵਿਚ ਸਾਬਕਾ ਮੇਅਰ ਖੋਸਲਾ ਨੇ ਖ਼ੁਦ ਮੀਡੀਆ ਅੱਗੇ ਕਬੂਲ ਕੀਤਾ ਸੀ ਕਿ ਉਸ ਨੇ ਆਪਣੇ ਕਾਰੋਬਾਰ ਲਈ ਨਜਾਇਜ਼ ਕਬਜ਼ੇ ਕੀਤੇ ਹਨ। ਇਸ ਦੇ ਬਾਵਜੂਦ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਪਰ ਹੁਣ ਕਾਂਗਰਸ ਭਾਜਪਾ ਦੀ ਸ਼ਬਦੀ ਜੰਗ ਵਿਚ ਇਹ ਮਾਮਲਾ ਭਖਦਾ ਨਜ਼ਰ ਆਉਣ ਲੱਗਾ ਹੈ। ਫਗਵਾੜਾ ਦੇ ਸੀਨੀਅਰ ਕਾਂਗਰਸੀ ਨੇਤਾ ਅਤੇ ਜਿੱਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਵਿਜੈ ਕੁਮਾਰ ਬਸੰਤ ਨਗਰ ਨੇ ਇਸ ਦੀ ਲਿਖਤੀ ਸ਼ਿਕਾਇਤ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੂੰ ਕੀਤੀ ਹੈ,ਜਿਸ ਵਿਚ ਉਸ ਨੇ ਤੁਰੰਤ ਕਬਜ਼ਾ ਹਟਾਉਣ ਅਤੇ ਕਬਜਾਈ ਗਈ ਜੱਗਾਂ ਦੀ ਬਣਦੀ ਫ਼ੀਸ ਵਸੂਲੇ ਜਾਣ ਦੀ ਮੰਗ ਕੀ ਗਈ ਹੈ।ਵਿਜੈ ਕੁਮਾਰ ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਨਗਰ ਨਿਗਮ ਅਧੀਨ ਆਂਦੇ ਖੇਤਰ ਵਿਚ ਹਰ ਗ਼ਰੀਬ ਰੇਹੜੀ,ਫੜੀ ਵਾਲਾ ਵਰਤੀ ਜਾਂਦੀ ਜਗਾ ਦੀ ਨਗਰ ਨਿਗਮ ਨੂੰ ਬਣਦੀ ਫ਼ੀਸ ਦਿੰਦਾ ਆ ਰਿਹਾ ਹੈ। ਪਰ ਫਗਵਾੜਾ ਦਾ ਸਾਬਕਾ ਮੇਅਰ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਹੁਸ਼ਿਆਰਪੁਰ ਰੋਡ ਤੇ ਸਕੀਮ ਨੰਬਰ 3 ਅਤੇ ਪੇਪਰ ਚੌਂਕ (ਗੋਲ ਚੌਂਕ) ਵਿਚ ਆਪਣਾ ਕਬਜ਼ਾ ਜਮਾ ਕੇ ਲੰਬੇ ਸਮੇਂ ਤੋ ਕਾਰੋਬਾਰ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਸਕੀਮ ਨੰ 3 ਇੱਕ ਸਾਫ਼ ਸੁਥਰਾ ਏਰੀਆ ਹੈ ਅਤੇ ਇੱਥੇ ਕਈ ਹਸਪਤਾਲ ਅਤੇ ਡਾਕਟਰ ਹਨ। ਕਾਨੂੰਨਨ ਇਹ ਵਿਅਕਤੀ ਇਸ ਜੱਗਾਂ ਤੇ ਇਹ ਕੰਮ ਨਹੀਂ ਕਰ ਸਕਦਾ। ਇੱਥੇ ਰੇਤਾ ਉੱਡ ਕੇ ਰਾਹਗੀਰਾਂ ਦੀਆਂ ਅੱਖਾਂ ਵਿਚ ਪੈਂਦੀ ਹੈ। ਉਨਾਂ ਮੰਗ ਕੀਤੀ ਕਿ ਫਗਵਾੜਾ ਨਗਰ ਨਿਗਮ ਜਿੰਨੇ ਏਰੀਏੇ ਤੇ ਕਬਜ਼ਾ ਕੀਤਾ ਹੋਇਆ ਹੈ,ਉਸ ਦੀ ਉਸੇ ਹਿਸਾਬ ਨਾਲ ਫ਼ੀਸ ਵਸੂਲੀ ਜਾਵੇ ਅਤੇ ਪਬਲਿਕ ਸੇਫ਼ਟੀ ਨੂੰ ਧਿਆਨ ਵਿਚ ਰੱਖਦੇ ਹੋਏ ਇਨਾਂ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ। ਵਿਜੈ ਕੁਮਾਰ ਨੇ ਕਿਹਾ ਕਿ ਜੇ ਨਿਗਮ ਨੇ ਇਸ ਸੰਬੰਧੀ ਕਾਰਵਾਈ ਨਾ ਕੀਤੀ ਤਾਂ ਉਹ ਲੋਕਲ ਬਾਡੀਜ਼ ਮੰਤਰੀ ਨੂੰ ਵੀ ਮਿਲਣਗੇ।