ਸਾਹਕੋਟ (ਝਲਮਨ) ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ(ਰਜਿ:ਨੰ.31)ਵੱਲੋਂ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਸੂਬਾ ਸੀਨੀਆਰ ਮੀਤ ਪ੍ਰਧਾਨ ਹਾਕਮ ਸਿੰਘ ਧਨੇਠਾ ਦੱਸਿਆ ਕੀ ਜਥੇਬੰਦੀ ਵੱਲੋਂ 18 ਜੂਨ 2019 ਨੂੰ ਕਿਰਤ ਕਮਿਸ਼ਨ ਪੰਜਾਬ ਦੇ ਦਫਤਰ ਮੋਹਾਲੀ ਵਿਖੇ ਕਿਰਤ ਕਾਨੂੰਨ ਨੂੰ ਲਾਗੂ ਕਰਵਾਉਣ ਅਤੇ ਹਫਤਾਵਾਰੀ ਰੈਸਟ ਤੇ ਹੋਰ ਬਣਦੀਆ ਸਹੂਲਤਾ ਲਾਗੂ ਕਰਵਾਉਣ ਸਬੰਧੀ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਸੰਤੀ ਰੰਗ ਵਿੱਚ ਸੱਜ ਕੇ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਗਿਆ,ਜਿਸਦੀ ਤਿਆਰੀ ਵਜੋਂ 24 ਮਈ ਤੋਂ ਨਿਰੰਤਰ ਜਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਵਰਕਰਾਂ ਨੂੰ ਉਕਤ ਧਰਨੇ ਵਿੱਚ ਪਹੁੰਚਣ ਲਈ ਲਾਮਬੰਦ ਕੀਤਾ ਜਾਵੇਗਾ ਤੇ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਸੀਰਾ’ਤੇ ਹੋਏ ਹਮਲੇ ਦੇ ਮਸਲੇ ਸਬੰਧੀ 26 ਮਈ ਨੂੰ ਸ਼ਾਹਕੋਟ ਡੀਐਸਪੀ ਨੂੰ ਵਰਕਰਾ ਦਾ ਵੱਡਾ ਡੇਪੂਟੇਸ਼ਨ ਲੈ ਕੇ ਮਿਲਿਆ ਜਾਵੇਗਾ ਤੇ ਹੁਣ ਤੱਕ ਦੀ ਹੋਈ ਕਰਵਾਈ ਦੀ ਜਾਣਕਾਰੀ ਲਈ ਜਾਵੇਗੀ ਇਸਦੇ ਇਲਾਵਾ ਜੱਥੇਬੰਦੀ ਵਲੋਂ ਪਹਿਲਾਂ ਤੋਂ ਪੇਂਡੂ ਜਲ ਘਰਾਂ ਦੇ ਪੰਚਾਇਤੀਕਰਣ/ਨਿੱਜੀਕਰਣ ਕਰਨ ਵਾਲੀ ਸਰਕਾਰ ਦੀ ਨੀਤੀ ਨੂੰ ਰੱਦ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਉਥੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜਿਨ੍ਹੀ ਦੇਰ ਤੱਕ ਪੰਚਾਇਤੀਕਰਨ ਵਾਲੀ ਨੀਤੀ ਨੂੰ ਰੱਦ ਨਹੀਂ ਕੀਤਾ ਜਾਂਦਾ ਅਤੇ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਨਹੀ ਕੀਤਾ ਜਾਂਦਾ ਉਸ ਸਮੇਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ