ਮੇਹਰ ਚੰਦ ਪੋਲੀਟੈਕਨਿਕ ਵਿਖੇ ਸੀ.ਐਨ.ਸੀ. ਮਸ਼ੀਨ ਦਾ ਕੋਰਸ ਸ਼ੁਰੂ।

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ
ਸੀ.ਐਨ.ਸੀ. ਕੋਰਸ ਕਰਵਾਉਣ ਵਾਸਤੇ ਨਵੀਂ ਸੀ.ਐਨ.ਸੀ. ਲੈਬ ਦੀ ਸਥਾਪਨਾ ਕੀਤੀ ਹੈ ਅਤੇ ਇਸ ਵਿੱਚ
ਨਵੀਂ ਮਸ਼ੀਨ ਖਰੀਦੀਆਂ ਗਈਆਂ ਹਨ।ਇਸ ਲੈਬ ਦਾ ਉਦਘਾਟਨ ਰਾਜ ਸਭਾ ਮੈਂਬਰ ਸੁਖਦੇਵ ਸਿੰਘ
ਢੀਡਸਾ ਨੇ ਕੀਤਾ ਸੀ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਸਮੇਂ ਦੇ ਅਨੁਸਾਰ ਵਿਦਿਆਰਥੀਆਂ ਦੀ
ਮੰਗ ਨੂੰ ਧਿਆਨ ਵਿੱਚ ਰੱਖਦੇ ਅਤੇ ਇੰਡਸਟਰੀ ਦੀਆਂ ਜਰੂਰਤਾਂ ਦੇ ਅਨੁਸਾਰ ਸੀ.ਐਨ.ਸੀ. ਮਸ਼ੀਨ ਦਾ
ਕੋਰਸ ਕਾਲਜ ਵਲੋਂ ਸ਼ੁਰੂ ਕੀਤਾ ਜਾ ਰਿਹਾ ਹੈ।ਜਿਸ ਵਿੱਚ ਕਾਲਜ ਦੇ ਵੱਖ ਵੱਖ ਡਿਪਲੋਮੇ ਦੇ ਵਿਦਿਆਰਥੀਆਂ
ਅਤੇ ਕਾਲਜ ਤੋਂ ਬਾਹਰ ਦੇ ਵਿਦਿਆਰਥੀ ਵੀ ਇਹ ਕੋਰਸ ਕਰ ਸਕਦੇ ਹਨ।ਉਹਨਾਂ ਕਿਹਾ ਕਿ ਇਸ ਕੋਰਸ ਨਾਲ
ਵਿਦਿਆਰਥੀਆਂ ਦੀ ਪਲੇਸਮੈਂਟ ਵਿੱਚ ਚੋਖਾ ਵਾਧਾ ਹੋਵੇਗਾ।ਇਸ ਸੀ.ਐਨ.ਸੀ.ਮਸ਼ੀਨ ਨਾਲ ਅਸੀਂ ਕਿਸੇ
ਵੀ ਕੁਲ ਪੁਰਜ਼ੇ ਦਾ ਡਿਜ਼ਾਇਨ ਕੰਪਿਊਟਰ ਤੇ ਬਣਾਕੇ ਉਸ ਨੂੰ ਅਸਲੀ ਰੂਪ ਵਿੱਚ ਤਿਆਰ ਕਰ ਸਕਦੇ ਹਨ।
ਇਸ ਮੌਕੇ ਮੈਡਮ ਰਿਚਾ ਅਰੋੜਾ, ਸ੍ਰੀ ਗੋਰਵ ਸ਼ਰਮਾ,ਸ੍ਰੀ ਅਸਵਨੀ ਕੁਮਾਰ, ਸ੍ਰੀ ਰਵੀ ਸ਼ੰਕਰ ਤੇ ਹੋਰ
ਸਟਾਫ ਹਾਜਿਰ ਸਨ।