ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ , ਜਲੰਧਰ ਵਿਖੇ ਦਸ ਰੋਜ਼ਾ ਫ੍ਰੀ ਵਰਕਸ਼ਾਪ ਦਾ ਕੀਤਾ ਆਯੋਜਨ।
ਲਾਇਲਪੁਰ ਖਾਲਸਾ ਕਾਲਜ ਫਾਰ ਵੂਮਨ, ਜਲੰਧਰ ਵਿਖੇ ਦਸ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕੰਪਿਊਟਰ
ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਇਨਫਰਮੇਸ਼ਨ ਟੈਕਨਾਲੋਜ਼ੀ ਦੇ ਖੇਤਰ ਦੀਆਂ ਨਵੀਆਂ
ਉੱਪਲਬੱਧੀਆਂ ਤੇ ਉਹਨਾਂ ਦੀ ਮਹੱਤਤਾ ਸੰਬੰਧੀ ਜਾਗਰੂਕ ਕਰਵਾਉਣਾ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸੀ
ਇਹ ਵਰਕਸ਼ਾਪ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਮੈਡਮ ਰਮਨ ਪ੍ਰੀਤ ਕੌਹਲੀ ਦੀ ਯੋਗ ਅਗਵਾਈ ਹੇਠ
ਆਯੋਜਿਤ ਕੀਤੀ ਗਈ ਤੇ ਇਸਨੁੰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮਿਸ ਸਿਵਾਨੀ ਧਵਨ ਨੇ ਸੰਚਾਰੂ ਢੰਗ ਨਾਲ
ਚਲਾਇਆ। ਕਾਲਜ ਪ੍ਰਿੰਸੀਪਲ ਡਾ. ਨਵਜੋਤ ਮੈਡਮ ਨੇ ਕੰਪਿਊਟਰ ਸਾਇੰਸ ਵਿਭਾਗ ਦੇ ਇਹਨਾਂ ਯਤਨਾਂ ਦੀ ਸਰਾਹਨਾ
ਕੀਤੀ ਜੋ ਸਮੇਂ–ਸਮੇਂ ਤੇ ਅਜਿਹੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ।