ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਖੇਡ ਟਰਾਇਲ 28 ਤੋਂ 30 ਮਈ ਤੱਕ
ਖੇਡਾਂ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾ ਚੁੱਕੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ
ਸੈਸ਼ਨ 2019-20 ਲਈ ਲੜਕਿਆਂ ਦੇ ਖੇਡ ਟ੍ਰਾਇਲ ਮਿਤੀ 28, 29 ਅਤੇ 30 ਮਈ 2019 ਨੂੰ ਕਾਲਜ ਦੇ ਸ.
ਬਲਬੀਰ ਸਿੰਘ ਖੇਡ ਸਟੇਡੀਅਮ ਵਿਚ ਆਯੋਜਿਤ ਕੀਤੇ ਜਾ ਰਹੇ ਹਨ। ਕਾਲਜ ਪ੍ਰਿੰਸੀਪਲ ਡਾ. ਗੁਰਪਿੰਦਰ
ਸਿੰਘ ਸਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 28 ਮਈ 2019 ਨੂੰ ਹਾਕੀ, ਐਥਲੈਟਿਕਸ,
ਬਾਸਕਿਟਬਾਲ, ਬੈਡਮਿੰਟਨ, ਖੋ-ਖੋ, ਰੈਸਲਿੰਗ, ਵੇਟ ਲਿਫਟਿੰਗ, ਕਰਾਟੇ ਅਤੇ ਸਾਇਕਲਿੰਗ, ਮਿਤੀ 29
ਮਈ 2019 ਨੂੰ ਹੈਂਡਬਾਲ, ਟੈਨਿਸ, ਬੇਸਬਾਲ, ਵਾਲੀਬਾਲ, ਤੈਰਾਕੀ, ਵਾਟਰਪੋਲੋ, ਜਿਮਨਾਸਟਿਕ,
ਤੀਰਅੰਦਾਜ਼ੀ, ਵੂਸ਼ੂ, ਪੈਨਸਿਕ ਸਲਾਟ ਅਤੇ ਕਬੱਡੀ ਮਿਤੀ 30 ਮਈ 2019 ਨੂੰ ਫੁੱਟਬਾਲ, ਮੁੱਕੇਬਾਜ਼ੀ,
ਫੈਨਸਿੰਗ, ਜੂਡੋ, ਰਗਬੀ, ਸ਼ੂਟਿੰਗ, ਰੋਇੰਗ, ਕਨੋਇੰਗ, ਕੈਕਿੰਗ ਅਤੇ ਤਾਇਕਵਾਂਡੋ ਦੇ
ਟ੍ਰਾਇਲ ਹੋਣਗੇ। ਸਰੀਰਿਕ ਸਿੱਖਿਆ ਅਤੇ ਖੇਡ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁਣਾ ਦੱਸਿਆ
ਕਿ ਬਾਰਵੀਂ ਅਤੇ ਗਰੈਜੂਏਸ਼ਨ ਪਾਸ ਹੋਏ ਟਰਾਇਲ ਦੇਣ ਦੇ ਚਾਹਵਾਨ ਖਿਡਾਰੀ ਵਿਦਿਆਰਥੀ (ਲੜਕੇ)
ਖੇਡ ਵਰਦੀ ਵਿੱਚ ਸਵੇਰੇ 9.00 ਵਜੇ ਕਾਲਜ ਗਰਾਊਂਡ ਵਿੱਚ ਆਪਣੇ ਵਿਦਿਅਕ ਅਤੇ ਖੇਡਾਂ ਦੇ ਅਸਲ
ਸਰਟੀਫਿਕੇਟ ਲੈ ਕੇ ਹਾਜ਼ਰ ਹੋਣ। ਚੁਣੇ ਹੋਏ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ।