ਜਲੰਧਰ: (ਗੁਰਦੀਪ ਸਿੰਘ ਹੋਠੀ)
ਪੂਰਾ ਦੇਸ਼ ਕੋਰੋਨਾ ਵਾੲਰਸ ਨਾਲ ਜੂਝ ਰਿਹਾ ਹੈ ੲਸ ਤਹਿਤ ਸਰਕਾਰ ਵੱਲੋਂ ਲਾਕਡਾੳਨ ਤੇ ਕਰਫਿਊ ਲਗਾਇਆ ਗਿਆ ਹੈ ਤਾ ਜੋ ੲਹ ਨੁਮਰਾਦ ਕੋਰੋਨਾ ਵਾੲਰਸ ਤੇ ਕਾਬੂ ਪਾਇਆ ਜਾ ਸਕੇ * ੲਸ ਤਹਿਤ ਪਿੰਡ ਬੱਲਾਂ ਦੇ ਸਰਪੰਚ ਪਰਦੀਪ ਕੁਮਾਰ ਤੇ ਨੌਜਵਾਨਾਂ ਨੇ ਪਿੰਡ ਦੇ ਲੋਕਾਂ ਨੂੰ ਅਪਣੇ ਅਪਣੇ ਘਰਾਂ ਵਿੱਚ ਰਹਿਣ ਲਈ ਬੇਨਤੀ ਕੀਤੀ ਗਈ ਹੈ * ਸਰਪੰਚ ਪਰਦੀਪ ਕੁਮਾਰ ਦੀਪਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ * ਕੋਈ ਵੀ ਵਿਅਕਤੀ ਪਿੰਡ ਤੋਂ ਬਾਹਰ ਨਹੀਂ ਜਾਵੇਗਾ ਤੇ ਨਾ ਹੀ ਪਿੰਡ ਵਿੱਚ ਕੋਈ ਅਵੇਗਾ * ੲਸ ਦੌਰਾਨ ਪਿੰਡ ਦੇ ਨੌਜਵਾਨ ਪਿੰਡ ਵਿੱਚ ਪਹਿਰਾ ਦੇ ਰਹੇ ਹਨ * ਜੋ ਵਿਅਕਤੀ ਬਾਹਰੋਂ ਅੳਦਾ ਹੈ ੳਸ ਦੀ ਪੂਰੀ ਜਾਂਚ-ਪੜਤਾਲ ਕਰਨ ਤੋਂ ਬਾਅਦ ਹੀ ਉਸ ਨੂੰ ਪਿੰਡ ਵਿੱਚ ਜਾਣ ਦਿੱਤਾ ਜਾਂਦਾ ਹੈ *