ਪਾਤੜਾਂ 14-11-21 ਪਾਤੜਾਂ ਰੋਡ ਤੇ ਪੈਂਦੇ ਪਿੰਡ ਕਾਕੂ ਵਾਲਾ ਵਿਖੇ ਐੱਸ ਆਰ ਲੱਧੜ ਨੇ ਸੀ ਐਮ ਸਕੂਲ ਦਾ ਦੌਰਾ ਕੀਤਾ। ਸਕੂਲ ਦੇ ਸਟਾਫ ਨੂੰ ਅਡਰੈੱਸ ਕਰਦਿਆਂ ਸ੍ਰੀ ਲੱਧੜ ਨੇ ਕਿਹਾ ਕਿ ਦਿੜ੍ਹਬਾ ਹਲਕਾ ਪੜ੍ਹਾਈ ਪੱਖੋਂ ਬਾਕੀ ਪੰਜਾਬ ਤੋਂ ਬਹੁਤ ਪਿੱਛੇ ਹੈ । ਦਿੜ੍ਹਬਾ ਸ਼ਹਿਰ ਵਿੱਚ ਹਾਲੇ ਤਕ ਸਰਕਾਰੀ ਸਕੂਲਾਂ ਵਿੱਚ ਮੈਡੀਕਲ ਤੇ ਨਾਨ-ਮੈਡੀਕਲ ਦੀਆਂ ਕਲਾਸਾਂ ਸ਼ੁਰੂ ਨਹੀਂ ਹੋਈਆਂ । ਪੂਰੇ ਹਲਕੇ ਵਿੱਚ ਕੋਈ ਵੀ ਸਰਕਾਰੀ ਹਸਪਤਾਲ ਕੰਮ ਨਹੀਂ ਕਰ ਰਿਹਾ । ਕਿਸੇ ਵੀ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਅਮਰਜੈਂਸੀ ਸੁਵਿਧਾਵਾਂ ਉਪਲੱਬਧ ਨਹੀਂ ਹਨ । ਕੋਈ ਵੀ ਪਸ਼ੂਆਂ ਦਾ ਢੰਗ ਦਾ ਹਸਪਤਾਲ ਨਹੀਂ ਹੈ । ਕੁੜੀਆਂ ਮੁੰਡਿਆਂ ਦਾ ਕੋਈ ਢੰਗ ਦਾ ਕਾਲਜ ਵੀ ਨਹੀਂ ਹੈ । ਜਾਪਦਾ ਹੈ ਕਿ ਐਮ ਐਲ ਏ ਨੂੰ ਇਨ੍ਹਾਂ ਸਮੱਸਿਆਵਾਂ ਦਾ ਕੋਈ ਗਿਆਨ ਹੀ ਨਹੀਂ ਹੈ । ਕਿਸੇ ਵੀ ਹਲਕੇ ਦੇ ਵਿਕਾਸ ਦਾ ਪੱਧਰ ਉੱਚਾ ਹੋਣ ਲਈ ਮਿਆਰੀ ਪੜ੍ਹਾਈ ਦਾ ਹੋਣਾ ਪਹਿਲੀ ਜ਼ਰੂਰਤ ਹੈ। ਸਕੂਲ ਦੇ ਸਟਾਫ ਨੇ ਆਪਣੀਆਂ ਜ਼ਰੂਰਤਾਂ ਵੀ ਸ੍ਰੀ ਲੱਧੜ ਨਾਲ ਸਾਂਝੀਆਂ ਕੀਤੀਆਂ, ਜਿਵੇਂ ਕਿ ਸਕੂਲ ਬੱਸਾਂ ਤੋਂ ਰੋਡ ਟੈਕਸ ਲਿਆ ਜਾਣਾ ਸਰਕਾਰ ਦੀ ਜਿਆਦਤੀ ਹੈ, ਕਿਉਂਕਿ ਬੱਸਾਂ ਤਾਂ ਕੋਰੋਨਾ ਕਾਲ ਦੌਰਾਨ ਚੱਲੀਆਂ ਹੀ ਨਹੀਂ ਸਨ। ਇਸੇ ਤਰ੍ਹਾਂ ਸਕੂਲ ਮਾਲਕਾਂ ਨੇ ਵੀ ਦੱਸਿਆ ਕਿ ਕੋਰੋਨਾ ਕਾਰਨ ਸਕੂਲ ਬੱਚੇ ਨਹੀਂ ਆਏ ਅਤੇ ਉਨ੍ਹਾਂ ਨੂੰ ਕੋਈ ਇਨਕਮ ਨਹੀਂ ਹੋਈ, ਜਿਸ ਕਾਰਨ ਉਹ ਬਹੁਤ ਸਾਰੀਆਂ ਦੇਣਦਾਰੀਆਂ ਦੇਣ ਵਿਚ ਅਸਮਰੱਥ ਹਨ। ਸ੍ਰੀ ਲੱਧੜ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਦੀਆਂ ਜਾਇਜ਼ ਮੰਗਾਂ ਟ ਵੱਲ ਧਿਆਨ ਦੇ ਕੇ ਉਨ੍ਹਾਂ ਦਾ ਹੱਲ ਲੱਭਣ । ਇਸ ਮੌਕੇ ਮੋਦੀ, ਪਰਮਿੰਦਰ ਸਿੰਘ , ਜਗਤਾਰ ਸਿੰਘ ਸਰਬਜੀਤ ਸਿੰਘ ਅਤੇ ਸਟਾਫ ਦੇ ਬਹੁਤ ਸਾਰੇ ਮੈਂਬਰ ਹਾਜ਼ਰ ਸਨ।