ਮੇਹਰ ਚੰਦ ਪੋਲੀਟੈਕਨਿਕ ਵਿਖੇ ਸੁਵੀਨਾਰ-2019 ਰਿਲੀਜ਼ ਕੀਤਾ

ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ 2019 ਦਾ ਸੁਵੀਨਾਰ ਜਿਸ ਨੂੰ ਪਲੇਸਮੈਂਟ ਬਰੋਸ਼ਰ ਦਾ ਨਾਂ
ਦਿੱਤਾ ਗਿਆ ਹੈ, ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਵਿਭਾਗ ਮੁਖੀਆ ਵਲੋਂ ਰਿਲੀਜ਼ ਕੀਤਾ ਗਿਆ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ ਸੁਵੀਨਾਰ ਵਿੱਚ ਆਖਰੀ ਸਾਲ ਦੇ ਡਿਪਲੋਮਾ ਪਾਸ ਕਰਨ
ਵਾਲੇ ਵਿਦਿਆਰਥੀਆਂ ਦਾ ਸੰਪੂਰਨ ਡਾਟਾ ਹੁੰਦਾ ਹੈ। ਜਿਸ ਵਿੱਚ ਉਹਨਾਂ ਦਾ ਨਾਂ ਅਤੇ ਵੇਰਵਾ,
ਰੁਚੀਆ ਅਤੇ ਪ੍ਰਾਪਤੀਆਂ ਦਾ ਜਿਕਰ ਹੁੰਦਾ ਹੈ। ਇਸ ਸੁਵੀਨਾਰ ਦਾ ਨਿਰੋਲ ਮਕਸਦ ਇੰਡਸਟਰੀ ਅਤੇ ਹੋਰ
ਅਦਾਰਿਆ ਨੂੰ ਪਲੇਸਮੈਂਟ ਲਈ ਉਹਨਾਂ ਦਾ ਡਾਟਾ ਮੁਹਈਆਂ ਕਰਾਉਣਾ ਹੈ। ਵਿਦਿਆਰਥੀ ਇਸ
ਨੂੰ ਯਾਦਗਾਰੀ ਕਿਤਾਬਚੇ ਵਜੋਂ ਵੀ ਪਸੰਦ ਕਰਦੇ ਹਨ ਅਤੇ ਸੰਭਾਲ ਕੇ ਰੱਖਦੇ ਹਨ ਜਿਸ ਵਿੱਚ ਉਹਨਾਂ
ਦੇ ਸਾਥੀਆਂ ਦੀਆਂ ਅਨਮੋਲ ਤਸਵੀਰਾਂ ਹੁੰਦੀ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਸ
ਸੁਵੀਨਾਰ ਦੀ ਪ੍ਰਕਾਸ਼ਨਾ ਪਿਛਲੇ 20 ਸਾਲਾਂ ਤੋਂ ਕੀਤੀ ਜਾ ਰਹੀ ਹੈ। ਇਸ ਮੌਕੇ ਸ੍ਰੀ ਡੀ.ਐਸ.ਰਾਣਾ,
ਸ੍ਰੀ ਸੰਜੇ ਬਾਂਸਲ, ਸ੍ਰੀ ਜੇ.ਐਸ.ਘੇੜਾ, ਸ੍ਰੀ ਕਸ਼ਮੀਰ ਕੁਮਾਰ, ਸ੍ਰੀਮਤੀ ਮੰਜੂ, ਸ੍ਰੀਮਤੀ ਰਿਚਾ
ਅਰੋੜਾ, ਸ੍ਰੀ ਕਪਿਲ ਉਹਰੀ, ਸ੍ਰੀ ਰਾਜੀਵ ਭਾਟੀਆ, ਸ੍ਰੀ ਪ੍ਰਿੰਸ ਮਦਾਨ, ਸ੍ਰੀ ਹੀਰਾ ਮਹਾਜਨ, ਸ੍ਰੀ ਗੋਰਵ
ਸ਼ਰਮਾ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਐਸ.ਸੀ. ਤਨੇਜਾ ਤੇ ਸ੍ਰੀ ਰਾਕੇਸ਼ ਸ਼ਰਮਾ ਹਾਜਿਰ ਸਨ।